ਕ੍ਰਿਗੀਓਸ ਬਣਿਆ ਵਾਸ਼ਿੰਗਟਨ ਓਪਨ ਚੈਂਪੀਅਨ

08/05/2019 10:49:45 PM

ਵਾਸ਼ਿੰਗਟਨ- ਆਸਟਰੇਲੀਆ ਦੇ ਨਿਕ ਕ੍ਰਿਗੀਓਸ ਨੇ 10ਵੀਂ ਰੈਂਕਿੰਗ ਦੇ ਦਾਨਿਲ ਮੇਦਵੇਦੇਵ ਨੂੰ ਉਲਟਫੇਰ ਦਾ ਸ਼ਿਕਾਰ ਬਣਾ ਕੇ ਏ. ਟੀ. ਪੀ. ਵਾਸ਼ਿੰਗਟਨ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਕ੍ਰਿਗੀਓਸ ਨੇ ਰੋਮਾਂਚਕ ਪੁਰਸ਼ ਸਿੰਗਲਜ਼ ਫਾਈਨਲ ਮੁਕਾਬਲੇ ਵਿਚ 18 ਐਸ ਲਾਉਂਦਿਆਂ ਮੇਦਵੇਦੇਵ ਨੂੰ 7-6 (8/6), 7-6 (7/4) ਨਾਲ ਹਰਾਇਆ। 24 ਸਾਲਾ ਆਸਟਰੇਲੀਆਈ ਖਿਡਾਰੀ ਨੂੰ ਓਪਨਿੰਗ ਸੈੱਟ ਵਿਚ ਹਾਲਾਂਕਿ ਸੰਘਰਸ਼ ਕਰਨਾ ਪਿਆ ਪਰ ਉਸ ਨੇ ਬਾਕੀ ਸੈੱਟਾਂ ਵਿਚ ਵਾਪਸੀ ਕਰਦਿਆਂ 365,390 ਡਾਲਰ ਦੀ ਇਨਾਮੀ ਰਾਸ਼ੀ ਵਾਲੇ ਟੂਰਨਾਮੈਂਟ ਨੂੰ ਆਪਣੇ ਨਾਂ ਕਰ ਲਿਆ, ਜਿਹੜਾ ਉਸ ਦੇ ਕਰੀਅਰ ਦਾ ਛੇਵਾਂ ਖਿਤਾਬ ਹੈ। ਆਸਟਰੇਲੀਆਈ ਖਿਡਾਰੀ ਨੇ ਕਿਹਾ ਕਿ ਇਹ ਮੇਰਾ ਸਭ ਤੋਂ ਵੱਡਾ ਯਾਦਗਾਰ ਫਾਈਨਲ ਹੈ।


Gurdeep Singh

Content Editor

Related News