ਕੁਸ਼ਗਰਾ ਅਤੇ ਨਟਰਾਜਾ ਦਾ ਸਵਿਮਿੰਗ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਜਾਰੀ, ਜਿੱਤਿਆ ਸੋਨ ਤਮਗਾ

09/27/2019 11:44:50 AM

ਸਪੋਰਟਸ ਡੈਸਕ— ਕੁਸ਼ਗਰਾ ਰਾਵਤ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਇਥੇ 400 ਮੀਟਰ 'ਚ ਪਹਿਲਾ ਸਥਾਨ ਹਾਸਲ ਕਰਕੇ ਏਸ਼ੀਅਨ ਏਜ ਗਰੁਪ ਸਵਿਮਿੰਗ ਚੈਂਪੀਅਨਸ਼ਿਪ 'ਚ ਵੀਰਵਾਰ ਨੂੰ ਆਪਣਾ ਚੌਥਾ ਸੋਨ ਤਗਮਾ ਜਿੱਤਿਆ, ਜਦਕਿ ਸ੍ਰੀਹਾਰੀ ਨਟਰਾਜ ਨੇ ਨਵੇਂ 100 ਮੀਟਰ ਬੈਕਸਟ੍ਰੋਕ 'ਚ ਮੀਟ ਰਿਕਾਰਡ ਨਾਲ ਸੋਨ ਤਗਮਾ ਹਾਸਲ ਕੀਤਾ। ਕੁਸ਼ਗਰਾ ਨੇ ਤਿੰਨ ਮਿੰਟ 55.81 ਸੈਕਿੰਡ ਦਾ ਸਮਾਂ ਕੱਢਿਆ ਅਤੇ ਤਾਈਪੇ ਦੇ ਚਾਂਗ ਚੇਂਗ ਲੀ ਵੇਈ (3: 56.82) ਅਤੇ ਸੀਰੀਆ ਦੇ ਅੱਬਾਸ ਉਮਰ (4: 01.52) ਤੋਂ ਅੱਗੇ ਰਹੇ।PunjabKesariਉਸਨੇ ਕਿਹਾ,“ਇਹ ਚੈਂਪੀਅਨਸ਼ਿਪ ਮੇਰੇ ਲਈ ਹੁਣ ਤੱਕ ਵਧੀਆ ਰਹੀ ਹੈ। ਮੈਂ ਸ਼ੁੱਕਰਵਾਰ ਨੂੰ 4x200 ਮੀਟਰ ਫ੍ਰੀ ਸਟਾਈਲ ਰਿਲੇਅ 'ਚ ਹਿੱਸਾ ਲਵਾਂਗਾ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਭਾਰਤੀ ਟੀਮ ਇਸ 'ਚ ਜਿੱਤੇਗੀ ਅਤੇ ਮੈਨੂੰ ਪੰਜਵਾਂ ਸੋਨ ਤਮਗਾ ਮਿਲੇਗਾ। ਮੈਂ ਆਪਣੇ ਸਮੇਂ ਨਾਲ ਖੁਸ਼ ਹਾਂ, ਪਰ ਮੈਨੂੰ ਲਗਦਾ ਹੈ ਕਿ ਮੈਂ 400 ਮੀਟਰ ਅਤੇ 800 ਮੀਟਰ ਫ੍ਰੀਸਟਾਈਲ 'ਚ ਵਧੀਆ ਪ੍ਰਦਰਸ਼ਨ ਕਰ ਸਕਦਾ ਸੀ।

ਨਟਰਾਜ ਨੇ 100 ਮੀਟਰ ਦੇ ਬੈਕਸਟ੍ਰੋਕ ਵਿਚ 55.06 ਸੈਕਿੰਡ ਨਾਲ ਨਵਾਂ ਮੀਟ ਰਿਕਾਰਡ ਬਣਾਇਆ। ਇਸ ਤੋਂ ਪਹਿਲਾਂ ਨਟਰਾਜ, ਸਾਜਨ ਪ੍ਰਕਾਸ਼, ਲਿਕਿਥ ਐੱਸ ਪੀ ਅਤੇ ਵਿਰਥਵਲ ਖਾੜੇ ਦੀ ਭਾਰਤ ਦੀ ਚਾਰ ਗੁਣਾ 100 ਮੀਟਰ ਮੇਡਲੇ ਰਿਲੇਅ 'ਚ ਸੋਨ ਤਗਮਾ ਜਿੱਤਿਆ।


Related News