ਭਾਰਤੀ ਟੀਮ 'ਚੋਂ ਬਾਹਰ ਹੋਣ 'ਤੇ ਛਲਕਿਆ ਕੁਲਦੀਪ ਯਾਦਵ ਦਾ ਦਰਦ, ਸ਼ੇਅਰ ਕੀਤੀ ਭਾਵੁਕ ਪੋਸਟ

10/26/2019 2:36:14 PM

ਸਪੋਰਟਸ ਡੈਸਕ— ਬੰਗਲਾਦੇਸ਼ ਖਿਲਾਫ ਟੀ-20 ਅਤੇ ਟੈਸਟ ਸੀਰੀਜ਼ 'ਚ ਭਾਰਤੀ ਸਪਿਨਰ ਕੁਲਦੀਪ ਯਾਦਵ ਦਾ ਨਾਂ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕੁਲਦੀਪ ਨੂੰ ਵੈਸਟਇੰਡੀਜ਼ ਦੌਰੇ ਅਤੇ ਫਿਰ ਦੱਖਣੀ ਅਫਰੀਕਾ ਖਿਲਾਫ ਘਰੇਲੂ ਸੀਰੀਜ਼ ਲਈ ਟੀ-20 ਟੀਮ 'ਚ ਜਗ੍ਹਾ ਨਹੀਂ ਮਿਲੀ ਸੀ। 18 ਟੀ-20 ਮੈਚਾਂ 'ਚ 12.97 ਦੇ ਸ਼ਾਨਦਾਰ ਔਸਤ ਤੋਂ 35 ਵਿਕਟਾਂ ਲੈਣ ਵਾਲੇ ਕੁਲਦੀਪ ਯਾਦਵ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਟੀਮ 'ਚੋਂ ਬਾਹਰ ਹਨ। ਹੁਣ ਕੁਲਦੀਪ ਯਾਦਵ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਪਿੱਠ ਕਰਕੇ ਖੜ੍ਹੇ ਹਨ ਅਤੇ ਨਾਲ ਹੀ ਕੈਪਸ਼ਨ 'ਚ ਲਿਖਿਆ ਹੈ, ''ਚੰਗੀਆਂ ਚੀਜ਼ਾਂ ਜ਼ਰੂਰ ਆਉਂਦੀਆਂ ਹਨ। ਬਸ ਤੁਹਾਨੂੰ ਖੁਦ 'ਤੇ ਭਰੋਸਾ ਬਣਾਏ ਰੱਖਣਾ ਹੁੰਦਾ ਹੈ।'' ਕੁਲਦੀਪ ਦੀ ਗੱਲ ਨਾਲ ਸਾਫ ਇਹ ਝਲਕਦਾ ਹੈ ਕਿ ਉਹ ਟੀਮ 'ਚ ਨਾ ਹੋਣ 'ਤੇ ਖੁਸ਼ ਨਹੀਂ ਹਨ।
 

 
 
 
 
 
View this post on Instagram
 
 
 
 
 
 
 
 
 

Keep up 🤘🏻

A post shared by Kuldeep Yadav 🇮🇳 (@kuldeep_18) on Oct 25, 2019 at 1:53am PDT

ਬੰਗਲਾਦੇਸ਼ ਖਿਲਾਫ ਸੀਰੀਜ਼ ਲਈ ਟੀਮ ਦੇ ਐਲਾਨ ਤੋਂ ਪਹਿਲਾਂ ਉਹ ਭਾਵੇਂ ਪਿਛਲੀਆਂ ਹੋਈਆਂ ਸੀਰੀਜ਼ 'ਚ ਸ਼ਾਮਲ ਨਹੀਂ ਸਨ। ਪਰ ਇਸ ਦੇ ਬਾਵਜੂਦ ਉਨ੍ਹਾਂ ਦਾ ਮਨੋਬਲ ਨਹੀਂ ਡਿੱਗਿਆ ਸੀ। ਉਨ੍ਹਾਂ ਨੇ ਇਸ ਤੋਂ ਪਹਿਲਾਂ ਇਕ ਇੰਟਰਵਿਊ 'ਚ ਕਿਹਾ ਸੀ ਕਿ ਅਜੇ ਤਕ ਮੈਂ ਸੀਮਿਤ ਓਵਰਾਂ ਦੇ ਫਾਰਮੈਟ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਮੈਂ ਸਫੈਦ ਗੇਂਦ ਨਾਲ ਗੇਂਦਬਾਜ਼ੀ ਕਰਦੇ ਹੋਏ ਕਾਫੀ ਸਹਿਜ ਮਹਿਸੂਸ ਕਰਦਾ ਹਾਂ।'' ਉਨ੍ਹਾਂ ਕਿਹਾ ਸੀ ਕਿ ਮੈਂ ਪਿਛਲੀ ਦੋ ਟੀ-20 ਸੀਰੀਜ਼ ਲਈ ਨਹੀਂ ਚੁਣੇ ਜਾਣ ਤੋਂ ਫਿਕਰਮੰਦ ਨਹੀਂ ਹਾਂ। ਹੋ ਸਕਦਾ ਹੈ ਚੋਣਕਰਤਾਵਾਂ ਨੂੰ ਲਗਦਾ ਹੋਵੇ ਕਿ ਮੈਨੂੰ ਆਰਾਮ ਦੀ ਜ਼ਰੂਰਤ ਹੈ।

ਦੂਜੇ ਪਾਸੇ ਭਾਰਤੀ ਟੀਮ ਦੇ ਗੇਂਦਬਾਜ਼ੀ ਕੋਚ ਭਰਤ ਅਰੁਣ ਨੇ ਕਿਹਾ ਕਿ ਟੀਮ ਦੇ ਕੋਲ ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ ਅਤੇ ਕੁਲਦੀਪ ਯਾਦਵ ਦੇ ਰੂਪ 'ਚ ਸਪਿਨ ਵਿਭਾਗ 'ਚ ਚੰਗੇ ਬਦਲ ਮੌਜੂਦ ਹਨ। ਉਨ੍ਹਾਂ ਕਿਹਾ ਕਿ ਜ਼ਰੂਰਤ ਪੈਣ 'ਤੇ ਸਥਿਤੀ ਨੂੰ ਦੇਖਦੇ ਹੋਏ ਇਨ੍ਹਾਂ 'ਚੋਂ ਕਿਸੇ ਨੂੰ ਵੀ ਚੁਣਿਆ ਜਾ ਸਕਦਾ ਹੈ। ਭਾਰਤ ਨੇ ਹਾਲ ਹੀ 'ਚ ਆਪਣੇ ਘਰ 'ਚ ਸਾਊਥ ਅਫਰੀਕਾ ਨੂੰ 3-0 ਨਾਲ ਹਰਾਇਆ ਹੈ।

 

Tarsem Singh

This news is Content Editor Tarsem Singh