CWC : ਲੱਖਾਂ ਰੁਪਿਆਂ 'ਚ ਵਿਕੀ ਉਹ ਗੇਂਦ, ਜਿਸ ਨਾਲ ਕੁਲਦੀਪ ਯਾਦਵ ਨੇ ਬਾਬਰ ਨੂੰ ਕੀਤਾ ਸੀ ਬੋਲਡ

07/12/2019 11:33:08 AM

ਸਪੋਰਟਸ ਡੈਸਕ— ਵਰਲਡ ਕੱਪ 2019 ਲਗਭਗ ਖਤਮ ਹੋਣ ਦੇ ਕਗਾਰ 'ਤੇ ਹੈ। ਪਹਿਲੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਨੂੰ ਹਰਾ ਕੇ ਭਾਰਤੀ ਟੀਮ ਇਸ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਪਰ ਇਸ ਵਰਲਡ ਕੱਪ 'ਚ ਭਾਰਤ ਨੇ ਕਈ ਰੋਮਾਂਚਕ ਮੁਕਾਬਲੇ ਖੇਡੇ ਅਤੇ ਬਿਹਤਰੀਨ ਪ੍ਰਦਰਸ਼ਨ ਕੀਤਾ। ਅਜਿਹਾ ਹੀ ਮੁਕਾਬਲਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ। ਮੀਂਹ ਦੇ ਅੜਿਕੇ ਨਾਲ ਪ੍ਰਭਾਵਿਤ ਉਸ ਮੈਚ 'ਚ ਇਕ ਵਾਰ ਫਿਰ ਭਾਰਤ ਨੇ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾਉਂਦੇ ਹੋਏ ਆਪਣਾ ਜੇਤੂ ਸਿਲਸਿਲਾ ਜਾਰੀ ਰਖਿਆ। ਇਸ ਮੈਚ 'ਚ ਵਰਤੀ ਗਈ ਗੇਂਦ ਨੂੰ ਮੈਚ ਦੇ ਬਾਅਦ ਨੀਲਾਮ ਕਰ ਦਿੱਤਾ ਗਿਆ। ਇਸ ਗੇਂਦ ਨੂੰ 1.50 ਲੱਖ ਰੁਪਏ 'ਚ ਇਕ ਸ਼ਖਸ ਨੇ ਖਰੀਦਿਆ ਹੈ।

ਜੀ ਹਾਂ ਇਸ ਮੈਚ 'ਚ ਵਰਤੀ ਗਈ ਗੇਂਦ ਨੂੰ 2150 ਡਾਲਰ 'ਚ ਇਕ ਸ਼ਖਸ ਨੇ ਖਰੀਦ ਲਿਆ ਹੈ। ਇਹ ਉਹੋ ਗੇਂਦ ਹੈ ਜਿਸ ਨਾਲ ਕੁਲਦੀਪ ਯਾਦਵ ਨੇ ਪਾਕਿਸਤਾਨ ਦੇ ਸਟਾਰ ਬੱਲੇਬਾਜ਼ ਬਾਬਰ ਆਜ਼ਮ ਨੂੰ ਆਊਟ ਕੀਤਾ ਸੀ। ਇਸ ਮੈਚ 'ਚ ਕੁਲਦੀਪ ਨੇ ਜਾਦੁਈ ਗੇਂਦ ਕਰਾਉਂਦੇ ਹੋਏ ਬਾਬਰ ਨੂੰ 48 ਦੇ ਸਕੋਰ 'ਤੇ ਬੋਲਡ ਕਰ ਦਿੱਤਾ ਸੀ। ਵਰਲਡ ਕੱਪ 'ਚ ਵਰਤੀਆਂ ਗਈਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਆਈ.ਸੀ.ਸੀ. ਨੀਲਾਮ ਕਰ ਰਿਹਾ ਹੈ। ਇਸ ਤੋਂ ਇਲਾਵਾ ਇਸ ਮੈਚ 'ਚ ਟਾਸ 'ਚ ਵਰਤੇ ਗਏ ਸਿੱਕੇ ਨੂੰ ਵੀ ਨੀਲਾਮ ਕਰ ਦਿੱਤਾ ਗਿਆ ਹੈ। ਇਸ ਸਿੱਕੇ ਨੂੰ 1450 ਡਾਲਰ ਭਾਵ ਇਕ ਲੱਖ ਰੁਪਏ 'ਚ ਨੀਲਾਮ ਕੀਤਾ ਗਿਆ ਹੈ।

Tarsem Singh

This news is Content Editor Tarsem Singh