ਭਾਰਤ ਲਈ ਖੇਡਦੇ ਹੋਏ ਕੋਹਲੀ ਦੀ ਭੁੱਖ ਵੱਖ ਤਰ੍ਹਾਂ ਦੀ ਹੁੰਦੀ ਹੈ : ਕੁਲਦੀਪ

04/11/2019 4:45:56 PM

ਕੋਲਕਾਤਾ— ਸਪਿਨਰ ਕੁਲਦੀਪ ਯਾਦਵ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਆਈ.ਪੀ.ਐੱਲ. 'ਚ ਲਗਾਤਾਰ ਮਿਲ ਰਹੀ ਹਾਰ ਨਾਲ ਵਿਰਾਟ ਕੋਹਲੀ ਦੀ ਵਿਸ਼ਵ ਕੱਪ 'ਚ ਫਾਰਮ 'ਤੇ ਅਸਰ ਪਵੇਗਾ ਅਤੇ ਕਿਹਾ ਕਿ ਜਦੋਂ ਉਹ ਭਾਰਤ ਲਈ ਖੇਡਦੇ ਹਨ ਤਾਂ ਉਨ੍ਹਾਂ ਦੇ ਅੰਦਰ ਇਕ ਵੱਖ ਤਰ੍ਹਾਂ ਦੀ ਭੁੱਖ ਹੁੰਦੀ ਹੈ। ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਇਸ ਆਈ.ਪੀ.ਐੱਲ. ਸੈਸ਼ਨ 'ਚ ਲਗਾਤਾਰ 6 ਮੈਚ ਗੁਆਏ ਹਨ ਪਰ ਕੁਲਦੀਪ ਨੇ ਆਪਣੇ ਕਪਤਾਨ ਦਾ ਸਮਰਥਨ ਕੀਤਾ। 

ਉਨ੍ਹਾਂ ਕਿਹਾ, ''ਕੋਹਲੀ ਦੁਨੀਆ 'ਚ ਸਰਵਸ੍ਰੇਸ਼ਠ ਕ੍ਰਿਕਟਰਾਂ 'ਚੋਂ ਇਕ ਹਨ, ਉਹ ਕਈ ਰਿਕਾਰਡ ਤੋੜ ਚੁੱਕੇ ਹਨ। ਮੈਨੂੰ ਨਹੀਂ ਲਗਦਾ ਕਿ ਉਨ੍ਹਾਂ 'ਤੇ ਇਸ ਨਾਲ ਕੋਈ ਪ੍ਰਭਾਵ ਪਵੇਗਾ।'' ਕੁਲਦੀਪ ਨੇ ਕਿਹਾ, ''ਜਦੋਂ ਉਹ ਭਾਰਤ ਲਈ ਖੇਡਦੇ ਹਨ ਤਾਂ ਉਨ੍ਹਾਂ ਅੰਦਰ ਇਕ ਵੱਖ ਤਰ੍ਹਾਂ ਦੀ ਭੁੱਖ ਹੁੰਦੀ ਹੈ। ਹਰ ਕੋਈ ਵਿਸ਼ਵ ਕੱਪ 'ਚ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਹੁੰਦਾ ਹੈ।'' ਕਾਨਪੁਰ ਦੇ 24 ਸਾਲਾ ਖਿਡਾਰੀ ਨੂੰ ਲਗਦਾ ਹੈ ਕਿ ਟੀਮ 'ਚ ਤਾਲਮੇਲ ਦੀ ਕਮੀ ਹੀ ਬੈਂਗਲੁਰੂ ਦੀ ਟੀਮ ਦੀ ਅਸਫਲਤਾ ਦਾ ਮੁੱਖ ਕਾਰਨ ਹੈ। ਉਨ੍ਹਾਂ ਕਿਹਾ, ''ਉਹ ਨਿੱਜੀ ਤੌਰ 'ਤੇ ਆਪਣਾ ਸਰਵਸ੍ਰੇਸ਼ਠ ਕਰ ਰਹੇ ਹਨ। ਸ਼ਾਇਦ ਟੀਮ ਦਾ ਤਾਲਮੇਲ ਕੰਮ ਨਹੀਂ ਕਰ ਰਿਹਾ।

Tarsem Singh

This news is Content Editor Tarsem Singh