ਅਸੀਂ ਦਿਖਾ ਦਿੱਤਾ ਹੈ ਕਿ ਟੀਮ ਇੰਡੀਆ ਛੋਟੇ ਸਕੋਰ ਦਾ ਵੀ ਬਚਾਅ ਕਰ ਸਕਦੀ ਹੈ : ਕੁਲਦੀਪ

06/28/2019 4:39:58 PM

ਸਪੋਰਟਸ ਡੈਸਕ— ਕਲਾਈ ਦੇ ਸਪਿਨਰ ਕੁਲਦੀਪ ਯਾਦਵ ਨੇ ਕਿਹਾ ਕਿ ਭਾਰਤ ਨੇ ਮੌਜੂਦਾ ਵਰਲਡ ਕੱਪ 'ਚ ਵੈਸਟਇੰਡੀਜ਼ ਅਤੇ ਅਫਗਾਨਿਸਤਾਨ ਖਿਲਾਫ ਜਿੱਤ ਦਰਜ ਕਰਕੇ ਦਿਖਾ ਦਿੱਤਾ ਕਿ ਉਹ ਛੋਟੇ ਸਕੋਰ ਦਾ ਵੀ ਬਚਾਅ ਕਰ ਸਕਦੇ ਹਨ। ਭਾਰਤੀ ਹਮਲੇ ਨੇ ਅਫਗਾਨਿਸਤਾਨ ਖਿਲਾਫ 224 ਅਤੇ ਵੀਰਵਾਰ ਨੂੰ ਵੈਸਟਇੰਡੀਜ਼ ਖਿਲਾਫ 268 ਦੌੜਾਂ ਦਾ ਬਚਾਅ ਕੀਤਾ ਅਤੇ ਲਗਭਗ ਸਾਰੇ ਗੇਂਦਬਾਜ਼ਾਂ ਨੇ ਇਨ੍ਹਾਂ ਜਿੱਤਾਂ 'ਚ ਅਹਿਮ ਭੂਮਿਕਾ ਅਦਾ ਕੀਤੀ। ਇਸ ਹਰਫਨਮੌਲਾ ਨੇ ਕੋਸ਼ਿਸ਼ ਕਰਕੇ ਦਿਖਾ ਦਿੱਤਾ ਕਿ ਭਾਰਤ ਦਾ ਗੇਂਦਬਾਜ਼ੀ ਹਮਲਾ ਸਿਰਫ ਦੁਨੀਆ ਦੇ ਨੰਬਰ ਇਕ ਗੇਂਦਬਾਜ਼ ਜਸਪ੍ਰੀਤ ਬੁਮਰਾਹ 'ਤੇ ਹੀ ਨਿਰਭਰ ਨਹੀਂ ਹੈ। ਕੁਲਦੀਪ ਨੇ ਨਿਕੋਲਸ ਪੂਰਨ ਦਾ ਅਹਿਮ ਵਿਕਟ ਝਟਕ ਦਿੱਤਾ ਸੀ। 

ਉਨ੍ਹਾਂ ਕਿਹਾ, ''ਜਸਪ੍ਰੀਤ ਕਾਫੀ ਚੰਗੀ ਗੇਂਦਬਾਜ਼ੀ ਕਰ ਰਿਹਾ ਹੈ ਅਤੇ ਅਜਿਹਾ ਉਸ ਦੇ ਕੌਮਾਂਤਰੀ ਆਗਾਜ਼ ਦੇ ਬਾਅਦ ਦੇ ਦੋ ਸਾਲਾਂ ਤੋਂ ਹੀ ਹੈ।'' ਉਨ੍ਹਾਂ ਕਿਹਾ, ''ਫਿਰ ਤੁਹਾਡੇ ਕੋਲ ਮੁਹੰਮਦ ਸ਼ਮੀ ਹੈ ਅਤੇ ਉਨ੍ਹਾਂ ਨੇ ਬਹੁਤ ਚੰਗੀ ਗੇਂਦਬਾਜ਼ੀ ਕੀਤੀ। ਸਾਡੇ ਕੋਲ ਤੇਜ਼ ਗੇਂਦਬਾਜ਼ਾਂ ਤੋਂ ਇਲਾਵਾ ਸਪਿਨਰਾਂ ਦਾ ਵੀ ਚੰਗਾ ਹਮਲਾ ਹੈ।'' ਉਨ੍ਹਾਂ ਕਿਹਾ, ''ਅਸੀਂ ਅਜਿਹੇ ਤਾਲਮੇਲ ਨੂੰ ਦੇਖ ਰਹੇ ਹਾਂ। ਅਸੀਂ ਬਤੌਰ ਗੇਂਦਬਾਜ਼ੀ ਇਕਾਈ ਚੰਗਾ ਕਰ ਰਹੇ ਹਾਂ ਅਤੇ ਇਹੋ ਮਹੱਤਵਪੂਰਨ ਹੈ। ਪਿਛਲੇ ਮੈਚ 'ਚ ਅਫਗਾਨਿਸਤਾਨ ਖਿਲਾਫ ਅਸੀਂ 225 ਦੌੜਾਂ ਦੇ ਸਕੋਰ ਦਾ ਬਚਾਅ ਕੀਤਾ ਜਿਸ ਨੇ ਦਿਖਾ ਦਿੱਤਾ ਕਿ ਅਸੀਂ ਇਸ ਤਰ੍ਹਾਂ ਦੇ ਸਕੋਰ ਦਾ ਵੀ ਬਚਾਅ ਕਰ ਸਕਦੇ ਹਾਂ।''

Tarsem Singh

This news is Content Editor Tarsem Singh