ਕੁਲਦੀਪ ICC ਟੀ-20 ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ ''ਤੇ

11/12/2018 11:05:18 PM

ਦੁਬਈ— ਭਾਰਤ ਦੀ ਵੈਸਟਇੰਡੀਜ਼ 'ਤੇ ਜਿੱਤ ਵਿਚ ਅਹਿਮ ਭੂਮਿਕਾ ਨਿਭਾਉਣ ਵਾਲਾ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਆਈ. ਸੀ. ਸੀ. ਟੀ-20 ਰੈਂਕਿੰਗ ਵਿਚ 14 ਸਥਾਨਾਂ ਦੀ ਛਲਾਂਗ ਲਾ ਕੇ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ 23ਵੀਂ ਰੈਂਕਿੰਗ 'ਤੇ ਪਹੁੰਚ ਗਿਆ ਹੈ, ਜਦਕਿ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ 9 ਸਥਾਨ ਉਪਰ ਚੜ੍ਹ ਕੇ ਟਾਪ-20 ਵਿਚ ਸ਼ਾਮਲ ਹੋ ਗਿਆ ਹੈ। ਜਸਪ੍ਰੀਤ ਬੁਮਰਾਹ 19ਵੇਂ ਤੋਂ 12ਵੇਂ ਸਥਾਨ 'ਤੇ ਆ ਗਿਆ ਹੈ। ਬੱਲੇਬਾਜ਼ਾਂ ਵਿਚ ਰੋਹਿਤ ਸ਼ਰਮਾ ਤਿੰਨ ਸਥਾਨ ਉੱਪਰ ਉੱਠ ਕੇ 7ਵੇਂ ਤੇ ਸ਼ਿਖਰ ਧਵਨ 5 ਸਥਾਨ ਉੱਪਰ 16ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਟੀਮ ਰੈਂਕਿੰਗ ਵਿਚ ਪਾਕਿਸਤਾਨ ਪਹਿਲੇ ਤੇ ਭਾਰਤ ਦੂਜੇ ਸਥਾਨ 'ਤੇ ਬਣਿਆ ਹੋਇਆ ਹੈ।