ਕਰੁਣਾਲ ਪੰਡਯਾ ਬਣਨ ਵਾਲੇ ਹਨ ਪਾਪਾ, ! ਫੋਟੋ 'ਚ ਦਿਖਾਈ ਦਿੱਤਾ ਪਤਨੀ ਪੰਖੁੜੀ ਦਾ ਬੇਬੀ ਬੰਪ

05/11/2019 1:52:33 PM

ਸਪੋਰਟਸ ਡੈਸਕ— ਮੁੰਬਈ ਇੰਡੀਅਨ ਦੇ ਅਇਮ ਮੈਂਬਰ ਕਰੁਣਾਲ ਪੰਡਯਾ ਜਲਦ ਹੀ ਪਿਤਾ ਬਣ ਸਕਦੇ ਹਨ। ਕਰੁਣਾਲ ਨੇ ਬੀਤੇ ਦਿਨ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪਤਨੀ ਪੰਖੂੜੀ ਨਾਲ ਇਕ ਫੋਟੋ ਪੋਸਟ ਕੀਤੀ ਹੈ। ਇਸ ਨੂੰ ਦੇਖ ਕੇ ਇੰਝ ਲਗ ਰਿਹਾ ਹੈ ਕਿ ਜਿਵੇਂ ਪੰਖੂੜੀ ਪ੍ਰੈਗਨੈਂਟ ਹੋਵੇ। ਇਹ ਫੋਟ ਵਾਇਰਲ ਹੁੰਦੇ ਹੀ ਕ੍ਰਿਕੇਟ ਫੈਨਜ਼ ਨੇ ਅੰਦਾਜੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ ਜਲਦ ਹੀ ਕਰੁਣਾਲ ਪੰਡਯਾ ਪਾਪਾ ਬਣਨ ਵਾਲੇ ਹਨ ਤੇ ਹਾਰਦਿਕ ਪੰਡਯਾ ਚਾਚੂ। ਫੋਟੋ 'ਤੇ ਕੁਮੈਂਟ ਰਾਹੀ ਕਈ ਲੋਕਾਂ ਨੇ ਸ਼ੁਭਕਾਮਨਾਵਾਂ ਵੀ ਦਿੱਤੀਆਂ। ਹਾਰਦਿਕ ਨੇ ਜਿਵੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫੋਟੋ ਪੋਸਟ ਕੀਤੀ ਇਹ ਤੇਜ਼ੀ ਨਾਲ ਵਾਇਰਲ ਹੋ ਗਈ। ਇਸ ਮਹਿਜ 19 ਘੰਟੇ 'ਚ ਹੀ 11 ਲੱਖ ਤੋਂ ਜ਼ਿਆਦਾ ਲਾਈਕਸ ਮਿਲ ਗਏ।