ਸਭ ਤੋਂ ਉੱਚਾ ਕੈਚ ਫੜਨ ਵਾਲੇ ਇਸ ਖਿਡਾਰੀ ਦਾ ਗਿੰਨੀਜ਼ ਬੁੱਕ ''ਚ ਨਾਂ ਹੋਇਆ ਦਰਜ

07/30/2018 12:02:46 PM

ਨਵੀਂ ਦਿੱਲੀ— ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੇ ਇਲਾਵਾ ਫੀਲਡਿੰਗ ਵੀ ਕ੍ਰਿਕਟ ਦਾ ਬਹੁਤ ਅਹਿਮ ਹਿੱਸਾ ਹੈ। ਆਪਣੀ ਫੀਲਡਿੰਗ ਦੇ ਦਮ 'ਤੇ ਕਈ ਕ੍ਰਿਕਟਰਾਂ ਨੇ ਨਾਮ ਕਮਾਇਆ ਹੈ। ਸਾਊਥ ਅਫਰੀਕਾ ਦੇ ਜੋਂਟੀ ਰੋਡਸ ਦਾ ਨਾਮ ਇਸ 'ਚ ਸ਼ਾਮਲ ਹੈ। ਜੋਂਟੀ ਰੋਡਸ ਤੋਂ ਬਾਅਦ ਹਰਸ਼ਲ ਗਿਬਸ, ਯੁਵਰਾਜ ਸਿੰਘ. ਮੁਹੰਮਦ ਕੈਫ, ਏ.ਬੀ.ਡਿਵੀਅਰਜ਼ ਵਰਗੇ ਵੱਡੇ-ਵੱਡੇ ਫੀਲਡਰਸ ਨੇ ਕ੍ਰਿਕਟ 'ਚ ਕਦਮ ਰੱਖਿਆ ਅਤੇ ਇਕ ਤੋਂ ਵਧ ਕੇ ਇਕ ਕੈਚ ਫੜੇ। ਵਨਡੇ ਤੋਂ ਸਭ ਤੋਂ ਜ਼ਿਆਦਾ 192 ਕੈਚ ਫੜਨ ਦਾ ਰਿਕਾਰਡ ਮਹੇਲਾ ਜੈਵਰਧਨ ਦੇ ਨਾਮ ਹੈ। ਉਥੇ ਹੀ 210 ਟੈਸਟ ਕੈਚ ਫੜਨ ਵਾਲੇ ਰਾਹੁਲ ਦ੍ਰਵਿੜ ਨੰਬਰ 1 ਫੀਲਡਰ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦਾ ਸਭ ਤੋਂ ਉੱਚਾ ਕੈਚ ਕਿਸ ਖਿਡਾਰੀ ਨੇ ਫੜਿਆ ਹੈ।

ਦੁਨੀਆ ਦਾ ਸਭ ਤੋਂ ਉੱਚਾ ਕੈਚ ਫੜਨ ਦਾ ਰਿਕਾਰਡ ਇੰਗਲੈਂਡ ਦੇ ਇਕ ਅਣਜਾਣ ਖਿਡਾਰੀ ਕ੍ਰਿਸਟਨ ਬਾਊਮਗਾਰਟਨਰ ਦੇ ਨਾਮ ਹੈ। ਬ੍ਰਿਟੇਨ ਦੇ ਵਿੰਡਸਰ ਕ੍ਰਿਕਟ ਕਲੱਬ ਦੇ ਕਪਤਾਨ ਕ੍ਰਿਸਟਨ ਨੇ ਸਾਲ 2016 'ਚ 203 ਫੁੱਟ ਉੱਚਾ ਕੈਚ ਫੜਿਆ ਸੀ। ਇਹ ਰਿਕਾਰਡ ਉਨ੍ਹਾਂ ਨੇ 20 ਨਵੰਬਰ 2016 ਨੂੰ ਤੋੜਿਆ ਸੀ। ਕ੍ਰਿਸਟਨ ਦਾ ਇਹ ਰਿਕਾਰਡ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਵੀ ਦਰਜ ਹੈ। ਕ੍ਰਿਸਟਨ ਤੋਂ ਪਹਿਲਾਂ ਉਹ ਰਿਕਾਰਡ ਇੰਗਲੈਂਡ ਦੇ ਸਾਬਕਾ ਕਪਤਾਨ ਨਾਸਿਰ ਹੁਸੈਨ ਦੇ ਨਾਮ ਸੀ, ਜਿਨ੍ਹਾਂ ਨੇ ਸਾਲ 2016 'ਚ 150 ਫੁੱਟ ਉੱਚਾ ਕੈਚ ਫੜਿਆ ਸੀ।

क्रिस्टन बाउमगार्टनर

-ਕਿਵੇਂ ਬਣਿਆ ਇਹ ਰਿਕਾਰਡ?
ਸਭ ਤੋਂ ਉੱਚੇ ਕੈਚ ਦੌਰਾਨ ਰਿਕਾਰਡ ਲਈ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਦੀ ਟੀਮ ਦੀ ਗੇਂਦ ਨੂੰ ਡ੍ਰੋਨ ਦੇ ਜਰੀਏ ਹਵਾ 'ਚ ਲੈ ਗਈ ਅਤੇ ਫਿਰ ਉਸ ਨੂੰ ਉਥੋਂ ਹੇਠਾ ਛੱਡਿਆ। ਇੰਨੀ ਉਚਾਈ ਤੋਂ ਗੇਂਦ ਛੱਡਣ ਤੋਂ ਬਾਅਦ ਉਹ ਹਵਾ 'ਚ ਸਵਿੰਗ ਵੀ ਹੋਈ ਪਰ ਕ੍ਰਿਸਟਨ ਨੇ ਗੇਂਦ ਨੂੰ ਫੜ ਲਿਆ , ਹਾਲਾਂਕਿ ਇਸ ਦੌਰਾਨ ਉਨ੍ਹਾਂ ਨੂੰ ਗਲਬਜ਼ ਪਹਿਣੇ ਹੋਏ ਸਨ।


Related News