ਕੌਮਾਂਤਰੀ ਖੇਡਾਂ 'ਚ ਮੱਲਾਂ ਮਾਰਨ ਵਾਲੀ ਕ੍ਰਿਸ਼ਨਾ ਪੂਨੀਆ ਬਣੀ ਵਿਧਾਇਕਾ

12/12/2018 4:52:38 PM

ਨਵੀਂ ਦਿੱਲੀ— ਰਾਸ਼ਟਰਮੰਡਲ ਖੇਡ 2010 ਦੀ ਸੋਨ ਤਮਗਾ ਜੇਤੂ ਡਿਸਕਸ ਥ੍ਰੋਅ ਖਿਡਾਰਨ ਕ੍ਰਿਸ਼ਨਾ ਪੂਨੀਆ ਨਵੀਂ ਸ਼ੁਰੂਆਤ ਕਰਦੇ ਹੋਏ ਮੰਗਲਵਾਰ ਨੂੰ ਸਾਦੁਲਪੁਰ ਵਿਧਾਨਸਭਾ ਸੀਟ ਤੋਂ ਵਿਧਾਇਕਾ ਚੁਣੀ ਗਈ ਹੈ। ਪੂਨੀਆ ਨੇ ਸਾਦਲਪੁਰ ਸੀਟ ਤੋਂ ਵਿਧਾਇਕ ਰਹੇ ਬਹੁਜਨ ਸਮਾਜ ਪਾਰਟੀ ਦੇ ਮਨੋਜ ਨਯਾਂਗਲੀ ਨੂੰ ਹਰਾਇਆ। ਕਾਂਗਰਸ ਦੇ ਟਿਕਟ ਤੋਂ ਚੋਣ ਲੜ ਰਹੀ ਪੂਨੀਆ ਨੂੰ 70029 ਵੋਟਾਂ ਮਿਲਿਆ ਅਤੇ ਉਸ ਨੇ 18084 ਵੋਟਾਂ ਨਾਲ ਜਿੱਤ ਦਰਜ ਕੀਤੀ। ਪੂਨੀਆ ਨੇ ਦੂਜੀ ਵਾਰ ਵਿਧਾਇਕ ਦੀ ਚੋਣ ਲੜੀ ਸੀ। ਪਿਛਲੀਆਂ ਚੋਣਾਂ 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਪੂਨੀਆ ਸੀਟ 'ਚ ਦੂਜੀ ਵਾਰ ਮੈਦਾਨ 'ਤੇ ਹੈ। ਯੁਵਾਵਾਂ ਅਤੇ ਖੇਡਾਂ ਨਾਲ ਜੁੜੇ ਲੋਕਾਂ ਵਿਚਾਲੇ ਕ੍ਰਿਸ਼ਨਾ ਪੂਨੀਆ ਕਾਫੀ ਸਨਮਾਨਜਨਕ ਸ਼ਖਸੀਅਤ ਹੈ। ਉਸ ਨੇ ਡਿਸਕਸ ਥ੍ਰੋਅ 'ਚ 2010 ਦੇ ਕਾਮਨਵੈਲਥ ਗੇਮਸ 'ਚ ਗੋਲਡ ਮੈਡਲ ਅਤੇ ਦੋ ਵਾਰ ਏਸ਼ੀਅਨ ਗੇਮਜ਼ 'ਚ ਕਾਂਸੀ ਤਮਗੇ ਜਿੱਤੇ। ਪੂਨੀਆ (36) ਹਰਿਆਣਾ ਦੇ ਹਿਸਾਰ ਦੀ ਰਹਿਣ ਵਾਲੀ ਹੈ ਅਤੇ 1999 'ਚ ਵਿਆਹ ਦੇ ਬਾਅਦ ਚੁਰੂ 'ਚ ਰਹਿ ਰਹੀ ਹੈ। ਉਸ ਦੇ ਪਤੀ ਵਿਰੇਂਦਰ ਵੀ ਕੌਮਾਂਤਰੀ ਐਥਲੀਟ ਹੋਣ ਦੇ ਨਾਲ ਪਤਨੀ ਦੇ ਕੋਚ ਵੀ ਰਹੇ ਹਨ ਅਤੇ ਦ੍ਰੋਣਾਚਾਰਿਆ ਪੁਰਸਕਾਰ ਜੇਤੂ ਹਨ। ਕ੍ਰਿਸ਼ਣਾ ਪੂਨੀਆ 2012 ਦੇ ਓਲੰਪਿਕ 'ਚ ਵੀ ਭਾਰਤ ਦੀ ਨੁਮਾਇੰਦਗੀ ਕਰ ਚੁੱਕੀ ਹੈ।

Tarsem Singh

This news is Content Editor Tarsem Singh