ਕੋਲਕਾਤਾ ਟ੍ਰੈਫਿਕ ਪੁਲਸ ਵਿਚ ਪ੍ਰਸਿੱਧੀ ਬਟੋਰ ਰਿਹੈ ਅਸ਼ਵਿਨ ਦਾ ਮਾਂਕਡਿੰਗ ਆਊਟ

03/27/2019 5:56:45 PM

ਨਵੀਂ ਦਿੱਲੀ : ਕਿੰਗਜ਼ ਇਲੈਵਨ ਦੇ ਕਪਤਾਨ ਰਵੀਚੰਦਰਨ ਅਸ਼ਵਿਨ ਨੇ ਰਾਜਸਥਾਨ ਰਾਇਲਸ ਖਿਲਾਫ ਮੁਕਾਬਲੇ ਵਿਚ ਜੋਸ ਬਟਲਰ ਨੂੰ ਮਾਂਕਡਿੰਗ ਆਊਟ ਕੀ ਕੀਤਾ, ਕ੍ਰਿਕਟ ਜਗਤ ਵਿਚ ਚਰਚਾਵਾਂ ਅਤੇ ਵਿਵਾਦਾਂ ਦਾ ਕਿ ਨਵਾਂ ਚੈਪਟਰ ਵੀ ਖੁਲ ਗਿਆ। ਆਈ. ਪੀ. ਐੱਲ. ਦੇ 12 ਸਾਲ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਕੋਈ ਬੱਲੇਬਾਜ਼ ਮਾਂਕਡਿੰਗ ਦੇ ਜ਼ਰੀਏ ਆਊਟ ਹੋਇਆ। ਬਟਲਰ ਤਦ ਨਾਨ ਸਟ੍ਰਾਈਕਰ ਐਂਡ 'ਤੇ ਖੜੇ ਸੀ ਅਤੇ ਅਸ਼ਵਿਨ ਨੇ ਗੇਂਦ ਨਹੀਂ ਸੁੱਟੀ ਸਗੋਂ ਇਸ ਦੌਰਾਨ ਕ੍ਰੀਜ਼ ਤੋਂ ਬਾਹਰ ਆ ਗਏ ਬਟਲਰ ਨੂੰ ਆਊਟ ਕਰ ਦਿੱਤਾ। ਇਹ ਭਾਂਵੇ ਹੀ ਨਿਯਮਾਂ ਦੇ ਤਹਿਤ ਹੋਇਆ ਹੋਵੇ ਪਰ ਸੱਚ ਇਹ ਹੈ ਕਿ ਜ਼ਿਆਦਾਤਰ ਕ੍ਰਿਕਟ ਪ੍ਰੇਮੀਆਂ ਅਤੇ ਜਾਣਕਾਰਾਂ ਦਾ ਮੰਨਣਾ ਹੈ ਕਿ ਇਹ ਖੇਡ ਭਾਵਨਾ ਦਾ ਮੰਨਣਾ ਹੈ ਕਿ ਇਹ ਖੇਡ ਭਾਵਨਾ ਦੇ ਉਲਟ ਹੋਇਆ।

ਹੁਣ ਕੋਲਕਾਤਾ ਦੀ ਟ੍ਰੈਫਿਕ ਪੁਲਸ ਨੇ ਇਸ ਪਲ ਦਾ ਬਹੁਤ ਹੀ ਦਿਲਚਸਪ ਤਰੀਕੇ ਨਾਲ ਇਸਤੇਮਾਲ ਕੀਤਾ ਹੈ। ਕੋਲਕਾਤਾ ਪੁਲਸ ਦੇ ਨਵੇਂ ਕੈਂਪੇਨ ਵਿਚ ਅਸ਼ਵਿਨ ਦੇ ਮਾਂਕਡਿੰਗ ਅੰਦਾਜ਼ ਵਿਚ ਬਟਲਰ ਨੂੰ ਆਊਟ ਕਰਨ ਦੀ ਫੋਟੋ ਦੇ ਨਾਲ ਟ੍ਰੈਫਿਕ ਦੀ ਵੀ ਫੋਟੋ ਸ਼ੇਅਰ ਕੀਤੀ ਹੈ ਜਿਸ ਵਿਚ ਇਕ ਕਾਰ ਟ੍ਰੈਫਿਕ ਲਾਈਨ ਤੋਂ ਥੋੜਾ ਅੱਗੇ ਆ ਰਹੀ ਹੈ। ਇਸ ਫੋਟੋ ਕੈਪਸ਼ਨ ਵਿਚ ਲਿਖਿਆ ਗਿਆ ਹੈ ਕਿ ਕ੍ਰੀਜ਼ ਹੋਵੇ ਜਾਂ ਸੜਕ, ਤੁਹਾਨੂੰ ਪਛਤਾਵਾ ਹੋਵੇਗਾ, ਜੇਕਰ ਤੁਸੀਂ ਲਾਈਨ ਕ੍ਰਾਸ ਕੀਤੀ।