ਆਸਟਰੇਲੀਆ ਤੋਂ ਵੱਡਾ ਆਫਰ, 'ਕੋਹਲੀ ਦੇ ਵਿਆਹ 'ਤੇ ਸਜਾ ਦੇਵਾਂਗਾ ਐਡੀਲੇਡ ਸਟੇਡੀਅਮ'

12/08/2017 4:20:25 PM

ਐਡੀਲੇਡ (ਬਿਊਰੋ)— ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਚਰਚਾ ਵਿਚ ਹਨ। ਇਸ ਵਿਚਾਲੇ ਲਵਬਰਡ ਦੇ ਲਈ ਆਸਟਰੇਲੀਆ ਤੋਂ ਇਕ ਸਪੈਸ਼ਲ ਖਬਰ ਆਈ ਹੈ। ਦਰਅਸਲ, ਆਇਕਾਨਿਕ ਐਡੀਲੇਡ ਓਵਲ ਗਰਾਊਂਡ ਦੇ ਮੈਨੇਜ਼ਮੈਂਟ ਨੇ ਇੱਥੇ ਵਿਰਾਟ ਨੂੰ ਵਿਆਹ ਕਰਨ ਦਾ ਨਿਓਤਾ ਦਿੱਤਾ ਹੈ। ਦੱਸ ਦਈਏ ਕਿ ਓਵਲ ਸਟੇਡੀਅਮ ਦਾ ਸੀ.ਈ.ਓ ਵਿਰਾਟ ਦੀ ਬੱਲੇਬਾਜ਼ੀ ਤੋਂ ਕਾਫੀ ਪ੍ਰਭਾਵਿਤ ਹੋਇਆ ਹੈ ਤੇ ਉਸ ਨੇ ਐਡੀਲੇਡ ਨੂੰ ਵਿਰਾਟ-ਅਨੁਸ਼ਕਾ ਲਈ ਸਜ਼ਾਉਣ ਦਾ ਵਿਰਾਟ ਨੂੰ ਨਿਓਤਾ ਦਿੱਤਾ ਹੈ।

ਐਡੀਲੇਡ 'ਚ ਕਰਾਉਣਾ ਚਾਹੰਦੈ ਵਿਰਾਟ ਅਨੁਸ਼ਕਾ ਦਾ ਵਿਆਹ
ਸਟੇਡੀਅਮ  ਦੇ ਸੀ.ਈ.ਓ. ਐਂਡਰੂ ਡੇਨੀਅਲ ਨੇ ਕਿਹਾ, ''ਅਸੀਂ ਐਡੀਲੇਡ ਓਵਲ ਗਰਾਊਂਡ ਵਿਚ ਵਿਰਾਟ-ਅਨੁਸ਼ਕਾ ਦੇ ਵਿਆਹ ਕਰਾਉਣ ਨੂੰ ਲੈ ਕੇ ਕਾਫ਼ੀ ਉਤਸ਼ਾਹਤ ਹਾਂ। ਇਸ ਗਰਾਊਂਡ ਵਿਚ ਆਪਣੇ ਜੀਵਨ ਦੇ ਸਭ ਤੋਂ ਵੱਡੇ ਜਸ਼ਨ ਨੂੰ ਸੈਲੀਬਰੇਟ ਕਰਨਾ ਵਿਰਾਟ ਲਈ ਕਾਫ਼ੀ ਸਪੈਸ਼ਲ ਰਹੇਗਾ। ਇੱਥੇ ਭਾਰਤੀ ਕ੍ਰਿਕਟ ਦੇ ਧੁਰੰਧਰ ਬੱਲੇਬਾਜ਼ ਕੋਹਲੀ ਨੇ ਆਪਣੇ ਕਰੀਅਰ ਦੀ ਵਧੀਆ ਪਾਰੀ ਖੇਡੀ ਹੈ।''

ਕਿਉਂ ਖਾਸ ਹੈ ਐਡੀਲੇਡ ਓਵਲ ਗਰਾਉਂਡ?
ਵਿਰਾਟ ਨੇ ਐਡੀਲੇਡ ਓਵਲ ਗਰਾਊਂਡ ਉੱਤੇ ਹੀ 2012 ਵਿਚ ਆਪਣਾ ਪਹਿਲਾ ਟੈਸਟ ਸੈਂਕੜਾ ਲਗਾਇਾ ਸੀ। ਇੱਥੇ ਉਨ੍ਹਾਂ ਨੇ 3 ਟੈਸਟ ਸੈਂਕੜੇ ਲਗਾਏ ਹਨ। ਨਾਲ ਹੀ ਇੱਥੇ ਟੀ-20 ਮੈਚ ਵਿਚ ਉਨ੍ਹਾਂ ਨੇ ਆਪਣਾ ਸਰਵਸ੍ਰੇਸ਼ਠ ਸਕੋਰ ਅਜੇਤੂ 90 ਦੌੜਾਂ ਬਣਾਈਆਂ ਸਨ। ਇੰਨਾ ਹੀ ਨਹੀਂ ਸਗੋਂ ਵਿਰਾਟ ਨੇ ਇਸ ਗਰਾਊਂਡ ਉੱਤੇ ਹੁਣ ਤਕ 8 ਪਾਰੀਆਂ ਵਿਚ 89 ਦੀ ਐਵਰੇਜ਼ ਨਾਲ 624 ਦੌੜਾਂ ਬਣਾਈਆਂ ਹਨ।

ਵਿਰਾਟ-ਅਨੁਸ਼ਕਾ ਦੇ ਵਿਆਹ ਦੀਆਂ ਖਬਰਾਂ ਦਾ ਬੋਲਬਾਲਾ
ਦੱਸ ਦਈਏ, ਬੁੱਧਵਾਰ ਤੋਂ ਵਿਰਾਟ-ਅਨੁਸ਼ਕਾ ਦੇ ਵਿਆਹ ਦੀਆਂ ਖਬਰਾਂ ਦਾ ਬੋਲਬਾਲਾ ਹੈ। ਉਥੇ ਹੀ ਰਿਪੋਰਟਾਂ ਮੁਤਾਬਕ ਦੋਨਾਂ 12 ਦਸੰਬਰ ਨੂੰ ਇਟਲੀ ਵਿਚ ਵਿਆਹ ਕਰਨ ਵਾਲੇ ਹਨ। ਵੀਰਵਾਰ ਦੀ ਰਾਤ ਦੋਨਾਂ ਨੇ ਸਵਿਟਜ਼ਰਲੈਂਡ ਲਈ ਫਲਾਈਟ ਫੜੀ। ਅਨੁਸ਼ਕਾ ਮੁੰਬਈ ਏਅਰਪੋਰਟ ਉੱਤੇ ਆਪਣੀ ਫੈਮਲੀ ਨਾਲ ਨਜ਼ਰ ਆਈ। ਅਨੁਸ਼ਕਾ ਨਾਲ ਉਨ੍ਹਾਂ ਦੇ ਪਾਪਾ ਅਜੈ ਕੁਮਾਰ ਸ਼ਰਮਾ, ਮਾਂ ਆਸ਼ਿਮਾ ਸ਼ਰਮਾ ਅਤੇ ਭਰਾ ਕਰਣੇਸ਼ ਸ਼ਰਮਾ ਸਨ।

ਕੋਹਲੀ ਵੀ ਸਵਿਟਜ਼ਰਲੈਂਡ ਲਈ ਹੋਏ ਰਵਾਨਾ
ਉਥੇ ਹੀ ਵਿਰਾਟ ਨੇ ਦਿੱਲੀ ਤੋਂ ਸਵਿਟਜ਼ਰਲੈਂਡ ਲਈ ਫਲਾਈਟ ਫੜੀ। ਵਿਰਾਟ ਨੇ ਆਪਣਾ ਚਿਹਰਾ ਅੱਧਾ ਛੁਪਾਇਆ ਹੋਇਆ ਸੀ, ਜਿਸਦੇ ਨਾਲ ਜਿਆਦਾਤਰ ਲੋਕ ਉਨ੍ਹਾਂ ਨੂੰ ਏਅਰਪੋਰਟ ਉੱਤੇ ਪਛਾਣ ਨਹੀਂ ਸਕੇ। ਕਈ ਪੱਤਰਕਾਰਾਂ ਨੇ ਅਨੁਸ਼ਕਾ ਅਤੇ ਉਨ੍ਹਾਂ ਦੇ ਘਰਵਾਲਿਆਂ ਤੋਂ ਸਵਾਲ ਪੁੱਛਣਾ ਚਾਹਿਆ, ਪਰ ਕਿਸੇ ਵੀ ਮੈਂਬਰ ਨੇ ਕੋਈ ਜਵਾਬ ਨਹੀਂ ਦਿੱਤਾ।