ਮੈਚ ਦੌਰਾਨ ਮੈਦਾਨ ਵਿਚ ਦਾਖਲ ਹੋਇਆ ਕੋਹਲੀ ਦਾ ਪ੍ਰਸ਼ੰਸਕ, ਪੁਲਸ ਨੇ ਲਿਆ ਹਿਰਾਸਤ 'ਚ

11/16/2019 5:36:56 PM

ਇੰਦੌਰ : ਭਾਰਤੀ ਕਪਤਾਨ ਵਿਰਾਟ ਕੋਹਲੀ ਨਾਲ ਮਿਲਣ ਦੀ ਇੱਛਾ ਦੇ ਨਾਲ ਸ਼ਨੀਵਾਰ ਨੂੰ ਇੱਥੇ 22 ਸਾਲਾ ਨੌਜਵਾਨ ਸੁਰੱਖਿਆ ਇੰਤਜ਼ਾਮ ਨੂੰ ਨਜ਼ਰਅੰਦਾਜ਼ ਕਰ ਹੌਲਕਰ ਸਟੇਡੀਅਮ ਵਿਚ ਦਾਖਲ ਹੋ ਗਿਆ। ਉਸ ਦੌਰਾਨ ਸਟੇਡੀਅਮ ਵਿਚ ਭਾਰਤ-ਬੰਗਲਾਦੇਸ਼ ਟੈਸਟ ਮੈਚ ਚਲ ਰਿਹਾ ਸੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਕੌਮਾਂਤਰੀ ਮੈਚ ਦੌਰਾਨ ਮੈਦਾਨ 'ਚ ਦਾਖਲ ਹੋਣ ਵਾਲੇ ਨੌਜਵਾਨ 'ਤੇ ਨਜ਼ਰ ਪੈਂਦਿਆਂ ਹੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਹਿਰਾਸਤ 'ਚ ਲਏ ਗਏ ਨੌਜਵਾਨ ਦਾ ਨਾਂ ਸੂਰਜ ਬਿਸ਼ਟ ਦੱਸਿਆ ਜਾ ਰਿਹਾ ਹੈ। ਉਹ ਖੁਦ ਨੂੰ ਉਤਰਾਖੰਡ ਦਾ ੂਮੂਲ ਨਿਵਾਸੀ ਦੱਸਿਆ ਜਾ ਰਿਹਾ ਹੈ। ਉਸ ਨੇ ਦਾਅਵਾ ਕੀਤਾ ਕਿ ਉਹ ਇੰਦੌਰ ਦੇ ਭੰਵਰਕੁਆਂ ਇਲਾਕੇ ਵਿਚ ਖਾਣਾ ਬਣਾਉਣ ਦਾ ਕੰਮ ਕਰਦਾ ਹੈ।

ਅਧਿਕਾਰੀਆਂ ਮੁਤਾਬਕ ਸ਼ੁਰੂਆਤੀ ਪੁੱਛਗਿਛ ਵਿਚ ਨੌਜਵਾਨ ਨੇ ਦੱਸਿਆ ਕਿ ਉਹ ਕੋਹਲੀ ਦਾ ਵੱਡਾ ਪ੍ਰਸ਼ੰਸਕ ਹੈ ਅਤੇ ਭਾਰਤੀ ਕਪਤਾਨ ਨਾਲ ਮਿਲਣ ਦੀ ਇੱਛਾ ਦੇ ਨਾਲ ਦਰਸ਼ਕਾਂ ਦੀ ਗੈਲਰੀ ਵਿਚ ਜਾਲੀ ਟੱਪ ਕੇ ਮੈਦਾਨ 'ਚ ਦਾਖਲ ਹੋਇਆ ਸੀ। ਉਸ ਨੇ ਦੱਸਿਆ ਕਿ ਨੌਜਵਾਨ ਨੇ ਕੋਹਲੀ ਦੇ ਨਾਂ ਦੀ ਟੀ-ਸ਼ਰਟ ਪਹਿਨੀ ਸੀ। ਉਸ ਨੇ ਆਪਣੇ ਹੱਥਾਂ 'ਤੇ ਕੋਹਲੀ ਦੇ ਨਾਂ ਦਾ ਟੈਟੂ ਵੀ ਬਣਵਾ ਕੇ ਰੱਖਿਆ ਸੀ। ਉਸ ਨੇ ਆਪਣੇ ਚਿਹਰੇ 'ਤੇ ਰੰਗਾਂ ਨਾਲ ''ਵੀ. ਕੇ'' ਲਿੱਖ ਰੱਖਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਨੌਜਵਾਨ ਦੀ ਪਹਿਚਾਣ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਨੂੰ ਹਿਰਾਸਤ 'ਚ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ। ਪੁੱਛਗਿਛ ਦੇ ਆਧਾਰ 'ਤੇ ਮਾਮਲੇ ਵਿਚ ਉਚਿਤ ਕਦਮ ਚੁੱਕਿਆ ਜਾਵੇਗਾ।