ਕੋਹਲੀ, ਰੋਹਿਤ ਦੀ ਮੌਜੂਦਗੀ ਨਾਲ ਭਾਰਤ ਨੂੰ ਟੀ-20 ਵਿਸ਼ਵ ਕੱਪ ’ਚ ਮਜ਼ਬੂਤੀ ਮਿਲੇਗੀ : ਰੈਨਾ

01/12/2024 12:22:33 PM

ਬੈਂਗਲੁਰੂ-ਸਾਬਕਾ ਭਾਰਤੀ ਆਲਰਾਊਂਡਰ ਸੁਰੇਸ਼ ਰੈਨਾ ਨੇ ਵਿਸ਼ਵ ਕੱਪ ਦੇ ਮੱਦੇਨਜ਼ਰ ਤਜਰਬੇਕਾਰ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੂੰ ਅਫਗਾਨਿਸਤਾਨ ਖਿਲਾਫ ਟੀ-20 ਕੌਮਾਂਤਰੀ ਸੀਰੀਜ਼ ਲਈ ਰਾਸ਼ਟਰੀ ਟੀਮ ’ਚ ਸ਼ਾਮਲ ਕਰਨ ਨੂੰ ਸਮਝਦਾਰੀ ਵਾਲਾ ਫੈਸਲਾ ਕਰਾਰ ਦਿੱਤਾ ਹੈ। ਰੋਹਿਤ ਅਤੇ ਕੋਹਲੀ ਦੀ 14 ਮਹੀਨਿਆਂ ਬਾਅਦ ਭਾਰਤ ਦੀ ਟੀ-20 ਟੀਮ ’ਚ ਵਾਪਸੀ ਹੋਈ ਹੈ।

ਇਹ ਵੀ ਪੜ੍ਹੋ- ਨਿਸ਼ਾਨੇਬਾਜ਼ ਨੈਨਸੀ ਨੇ ਸੋਨ ਤੇ ਇਲਾਵੇਨਿਲ ਨੇ ਚਾਂਦੀ ਤਮਗਾ ਜਿੱਤਿਆ

ਰੈਨਾ ਨੇ ਕਿਹਾ ਕਿ ਉਨ੍ਹਾਂ ਦੀ ਮੌਜੂਦਗੀ ਟੀਮ ਨੂੰ ਮਜ਼ਬੂਤ ​​ਕਰੇਗੀ। ਰੈਨਾ ਨੇ ਕਿਹਾ,‘‘ਜੇਕਰ ਤੁਸੀਂ ਵਿਸ਼ਵ ਕੱਪ ਦੌਰਾਨ ਅਮਰੀਕਾ ਅਤੇ ਵੈਸਟ ਇੰਡੀਜ਼ ਦੇ ਸਟੇਡੀਅਮਾਂ ਨੂੰ ਦੇਖਦੇ ਹੋ ਤਾਂ ਵਿਕਟਾਂ ਥੋੜ੍ਹੀਆਂ ਮੁਸ਼ਕਲ ਹੋਣਗੀਆਂ। ਭਾਰਤ ਨੂੰ ਉਥੇ ਰੋਹਿਤ ਅਤੇ ਕੋਹਲੀ ਦੇ ਤਜ਼ਰਬੇ ਦੀ ਲੋੜ ਹੋਵੇਗੀ। ਕੋਹਲੀ ਟੀ-20 ਕ੍ਰਿਕਟ ’ਚ 12,000 ਦੌੜਾਂ ਪੂਰੀਆਂ ਕਰਨ ਦੇ ਕਰੀਬ ਹੈ। ਇਸ ਲਈ ਉਸ ਦੀ ਮੌਜੂਦਗੀ ਨਾਲ ਭਾਰਤ ਦੀ ਬੱਲੇਬਾਜ਼ੀ ਮਜ਼ਬੂਤ ​​ਹੋਵੇਗੀ ਅਤੇ ਭਾਰਤ ਦੇ ਟੀ-20 ਵਿਸ਼ਵ ਕੱਪ ਜਿੱਤਣ ਦੀਆਂ ਸੰਭਾਵਨਾਵਾਂ ਯਕੀਨੀ ਤੌਰ ’ਤੇ ਬਿਹਤਰ ਹੋ ਜਾਣਗੀਆਂ।’

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Aarti dhillon

This news is Content Editor Aarti dhillon