ਕੋਹਲੀ ਨੇ ਕੀਤਾ ਖੁਲਾਸਾ, ਇਸ ਕਾਰਨ ਬੁਮਰਾਹ ਨੂੰ ਕਿਹਾ ਸੀ 7ਵਾਂ ਓਵਰ ਕਰਵਾਉਣ ਲਈ

11/09/2017 10:42:06 PM

ਨਵੀਂ ਦਿੱਲੀ— ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ 'ਚ ਮੰਗਲਵਾਰ ਨੂੰ ਖੇਡੇ ਗਏ ਤੀਜੇ ਅਤੇ ਆਖਰੀ ਟੀ-20 ਮੈਚ 'ਚ ਭਾਰਤ ਨੇ ਨਿਊਜ਼ੀਲੈਂਡ ਨੂੰ 6 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਭਾਰਤ ਨੇ 2-1 ਨਾਲ ਟੀ-20 ਸੀਰੀਜ਼ 'ਤੇ ਕਬਜ਼ਾ ਕੀਤਾ। ਇਸ ਤਰ੍ਹਾਂ ਪਹਿਲੀ ਵਾਰ ਹੋਇਆ ਜਦੋਂ ਨਿਊਜ਼ੀਲੈਂਡ ਖਿਲਾਫ ਭਾਰਤ ਨੇ ਟੀ-20 ਸੀਰੀਜ਼ ਜਿੱਤੀ ਹੈ। ਦੱਸਣਯੋਗ ਹੈ ਕਿ ਮੀਂਹ ਦੇ ਕਾਰਨ ਇਹ ਮੈਚ 8-8 ਓਵਰਾਂ ਦਾ ਖੇਡਿਆ ਗਿਆ ਸੀ।


ਉੱਥੇ ਹੀ ਮੈਚ ਤੋਂ ਬਾਅਦ ਇਕ ਕਾਨਫਰੰਸ ਦੌਰਾਨ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਡੇਥ ਓਵਰ ਸਪੈਸਲਿਸਟ ਜਸਪ੍ਰੀਤ ਬੁਮਰਾਹ ਲੈ ਕੇ ਇਕ ਬਿਆਨ ਦਿੱਤਾ ਸੀ। ਦਰਅਸਲ ਉਸ ਨੇ ਇਹ ਕਾਰਨ ਦੱਸਿਆ ਕਿ ਕਿਉਂ ਬੁਮਰਾਹ ਨੂੰ ਸੱਤਵਾਂ ਓਵਰ ਸੁੱਟਣ ਦੇ ਲਈ ਕਿਹਾ। ਕੋਹਲੀ ਨੇ ਦੱਸਿਆ ਕਿ ਉਸ ਨੇ ਟੀਮ ਦੇ ਉਪ-ਕਪਤਾਨ ਰੋਹਿਤ ਸ਼ਰਮਾ ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸਲਾਹ ਦਿੱਤੀ ਸੀ ਕਿ ਬੁਮਰਾਹ ਨੂੰ ਹੀ ਸੱਤਵਾਂ ਓਵਰ ਸੁੱਟਣਾ ਚਾਹੀਦਾ ਹੈ।


ਇਹ ਵੀ ਕਾਰਨ ਹੈ ਕਿ ਭੁਵਨੇਸ਼ਵਰ ਕੁਮਾਰ ਤੋਂ ਦੋਵੇਂ ਓਵਰ ਇਕੱਠੇ ਕਰਵਾਏ ਅਤੇ ਬਾਕੀ ਸਪਿੰਨਰਾਂ ਨੂੰ ਦੂਜੇ ਛੋਰੋਂ 'ਤੇ ਖੜ੍ਹਾ ਕਰ ਦਿੱਤਾ। ਉੱਥੇ ਹੀ ਬੁਮਰਾਹ ਕੋਲੋ ਸੱਤਵਾਂ ਓਵਰ ਕਰਵਾਉਣਾ ਟੀਮ ਲਈ ਮਾਸਟਰਸਟ੍ਰੋਕ ਸਾਬਤ ਹੋਇਆ। ਦੱਸ ਦਈਏ ਕਿ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਕਿਹਾ ਸੀ। ਇਸ ਦੌਰਾਨ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 8 ਓਵਰਾਂ 'ਚ ਪੰਜ ਵਿਕਟਾਂ ਦੇ ਨੁਕਸਾਨ 'ਚੇ 67 ਦੌੜਾਂ ਬਣਾਈਆਂ।
ਉੱਥੇ ਹੀ ਟੀਚੇ ਦਾ ਪਿੱਛਾ ਕਰਨ ਉਤਰੀ ਕੀਵੀ ਟੀਮ 8 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 61 ਦੌੜਾਂ ਹੀ ਬਣਾ ਸਕੀ। ਇਸ ਦੌਰਾਨ ਮੈਨ ਆਫ ਦ ਮੈਚ ਅਤੇ ਮੈਨ ਆਫ ਦ ਸੀਰੀਜ਼ ਦਾ ਖਿਤਾਬ ਜਸਪ੍ਰੀਤ ਬੁਮਰਾਹ ਨੂੰ ਦਿੱਤਾ ਗਿਆ। ਦੱਸਣਯੋਗ ਹੈ ਕਿ ਬੁਮਰਾਹ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 2 ਓਵਰਾਂ ਚ ਸਿਰਫ 9 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਯੁਜਵਿੰਦਰ ਚਾਹਲ ਨੇ ਆਪਣੇ 2 ਓਵਰਾਂ 'ਚ ਸਿਰਫ 8 ਦੌੜਾਂ ਹੀ ਦਿੱਤੀਆਂ।