ਚੋਣਕਰਤਾਵਾਂ ਨੂੰ ਕੋਹਲੀ ਨੇ ਦਿੱਤਾ ਕਰਾਰਾ ਜਵਾਬ, ਕਿਹਾ- ''ਜਦੋਂ ਲੋੜ ਹੋਵੇਗੀ, ਲੈ ਲਵਾਂਗਾ ਆਰਾਮ''

11/15/2017 5:49:40 PM

ਕੋਲਕਾਤਾ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੂੰ ਜਦੋਂ ਜਰੂਰਤ ਹੋਵੇਗੀ, ਉਹ ਆਰਾਮ ਮੰਗ ਲਵੇਗਾ। ਇਸ ਤਰ੍ਹਾਂ ਦੀਆਂ ਖਬਰਾਂ ਹਨ ਕਿ ਕੋਹਲੀ ਨੇ ਚੋਣਕਾਰੀਆਂ ਤੋਂ ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਮੈਚ ਤੋਂ ਬਾਅਦ ਤੀਜੇ ਟੈਸਟ ਮੈਚ, ਵਨ ਡੇ ਅਤੇ ਟੀ-20 ਸੀਰੀਜ਼ ਤੋਂ ਆਰਾਮ ਮੰਗਿਆ ਹੈ। ਮੁੱਖ ਚੋਣਕਾਰ ਐੱਮ. ਐੱਸ. ਕੇ ਪ੍ਰਸਾਦ ਨੇ ਹਾਲਾਂਕਿ ਇਸ ਤਰ੍ਹਾਂ ਦੀਆਂ ਖਬਰਾਂ ਨੂੰ ਖਾਰਿਜ਼ ਕੀਤਾ ਹੈ ਅਤੇ ਕਿਹਾ ਹੈ ਕਿ ਕੋਹਲੀ ਨੇ ਆਪਣੇ ਆਪ ਨੂੰ ਤੀਜੇ ਟੈਸਟ ਮੈਚਾਂ ਲਈ ਉਪਲੱਬਧੀ ਦੱਸਿਆ ਹੈ। ਚੋਣਕਾਰ ਇਸ ਤੋਂ ਬਾਅਦ ਕਪਤਾਨ ਨੂੰ ਆਰਾਮ ਦੇਣ ਦੇ ਬਾਰੇ 'ਚ ਸੋਚ ਸਕਦੇ ਹਨ।
ਸ਼੍ਰੀਲੰਕਾ ਖਿਲਾਫ ਵੀਰਵਾਰ ਤੋਂ ਸ਼ੁਰੂ ਹੋ ਰਹੇ ਪਹਿਲੇ ਟੈਸਟ ਮੈਚ ਦੀ ਇਕ ਸ਼ਾਮ ਪਹਿਲਾਂ ਕੋਹਲੀ ਨੇ ਕਨਫਰੰਸ ਦੌਰਾਨ ਕਿਹਾ ਕਿ ਨਿਸਚਿਤ ਤੌਰ 'ਤੇ ਮੈਨੂੰ ਆਰਾਮ ਦੀ ਜਰੂਰਤ ਹੈ। ਮੈਨੂੰ ਆਰਾਮ ਕਿਉਂ ਨਹੀਂ ਚਾਹੀਦਾ। ਜਦੋਂ ਮੈਨੂੰ ਲੱਗੇਗੀ ਕਿ ਮੈਨੂੰ ਆਰਾਮ ਚਾਹੀਦਾ ਤਾਂ ਮੈਂ ਆਪ ਹੀ ਕਹਿ ਦੇਵਾਗਾ। ਮੈਂ ਰੋਬਟ ਨਹੀਂ ਹਾਂ। ਕੋਹਲੀ ਤੋਂ ਜਦੋਂ ਹਾਰਦਿਕ ਪੰਡਯਾ ਨੂੰ ਆਰਾਮ ਦੇਣ ਦੇ ਬਾਰੇ 'ਚ ਪੁੱਛਿਆ ਗਿਆ ਤਾਂ  ਉਸ ਨੇ ਕਿਹਾ ਕਿ ਜੋ ਖਿਡਾਰੀ ਮੈਦਾਨ 'ਤੇ ਜ਼ਿਆਦਾ ਮਿਹਨਤ ਕਰਦਾ ਹੈ ਉਸ ਨੂੰ ਆਰਾਮ ਦੀ ਜਰੂਰਤ ਹੁੰਦੀ ਹੈ। ਕਈ ਵਾਰ ਇਹ ਗੱਲ ਸਾਰਿਆ ਦੀ ਸਮਝ 'ਚ ਨਹੀਂ ਆਉਂਦੀ।
ੋਕੋਹਲੀ ਨੇ ਕਿਹਾ ਕਿ ਇਹ ਇਸ ਤਰ੍ਹਾਂ ਦੀ ਚੀਜ਼ ਹੈ ਜਿਸਨੂੰ ਲੋਕ ਸਹੀਂ ਤਰੀਕੇ ਨਾਲ ਸਮਝ ਦੇ ਨਹੀਂ ਹਨ। ਕੰਮ ਦੇ ਦਬਾਅ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾ ਹਨ, ਖਾਸ ਕਰਕੇ ਬਾਹਰ ਤੋਂ ਕਿ ਖਿਡਾਰੀ ਨੂੰ ਆਰਾਮ ਦਿੱਤਾ ਜਾਣਾ ਚਾਹੀਦਾ ਹੈ ਜਾ ਨਹੀਂ। ਹਰੇਕ ਖਿਡਾਰੀ ਸਾਲ 'ਚ 40 ਮੈਚ ਖੇਡਦਾ ਹੈ। ਤਿੰਨ ਖਿਡਾਰੀਆਂ ਨੂੰ ਆਰਾਮ ਮਿਲਣਾ ਚਾਹੀਦਾ ਹੈ। ਉਸ ਦਾ ਕੰਮ ਸੰਭਲਿਆ ਜਾ ਸਕਦਾ ਹੈ। 11 ਖਿਡਾਰੀ ਮੈਚ ਖੇਡਦੇ ਹਨ ਪਰ ਹਰ ਕੋਈ ਵਨ 'ਚ 45 ਓਵਰ ਤੱਕ ਬੱਲੇਬਾਜ਼ੀ ਨਹੀਂ ਕਰਦਾ। ਹਰੇਕ ਕੋਈ ਟੈਸਟ 'ਚ 40 ਓਵਰ ਦੀ ਗੇਂਦਬਾਜ਼ੀ ਨਹੀਂ ਕਰਦਾ ਹੈ।
ਕਪਤਾਨ ਨੇ ਕਿਹਾ ਕਿ ਪਰ ਜਿਹੜਾ ਖਿਡਾਰੀ ਇਸ ਤਰ੍ਹਾਂ ਕਰ ਰਿਹਾ ਹੁੰਦਾ ਹੈ ਉਸ ਨੂੰ ਆਰਾਮ ਦੀ ਜਰੂਰਤ ਹੈ ਕਿਉਂਕਿ ਸਰੀਰ ਉਭਰਨ 'ਚ ਸਮਾਂ ਲੈਂਦਾ ਹੈ। ਹਰੇਕ ਕੋਈ  ਇਹ ਦੇਖਦਾ ਹੈ ਕਿ ਉਸ ਨੇ ਵੀ ਸਾਰਿਆ ਦੀ ਤਰ੍ਹਾਂ 40 ਮੈਚ ਖੇਡੇ ਹਨ। ਉਹ ਉਸ ਖਿਡਾਰੀ ਵਲੋਂ ਕ੍ਰੀਜ਼ 'ਤੇ ਬਿਤਾਇਆ ਗਿਆ ਸਮਾਂ ਨਹੀਂ ਦੇਖਦਾ। ਉਸ ਨੇ ਕਿਹਾ ਕਿ ਵਿਕਟ ਦੇ ਵਿਚਾਲੇ ਕਿੰਨ੍ਹੇ ਸਕੋਰ ਤੁਸੀਂ ਦੌੜਦੇ ਹੋ ਇਸ 'ਤੇ ਕੋਈ ਧਿਆਨ ਨਹੀਂ ਦਿੰਦਾ। ਕਠਿਨ ਪਰਿਸਥਿਤੀਆਂ 'ਚ ਕਿੰਨੇ ਓਵਰ ਸੁੱਟਦੇ ਹੋ ਕਿਸ ਹਾਲਾਤ 'ਚ ਤੁਸੀਂ ਖੇਡਦੇ ਹੋ, ਕਿਸ ਤਾਪਮਾਨ 'ਚ ਤੁਸੀਂ ਖੇਡਦੇ ਹੋ ਮੈਨੂੰ ਨਹੀਂ ਲੱਗਦਾ ਕਿ ਲੋਕ ਇਨ੍ਹਾਂ ਗੱਲਾਂ ਦੀ ਗਹਿਰਾਈ 'ਚ ਜਾਂਦੇ ਹਨ। ਬਾਹਰ ਤੋਂ ਇਸ ਤਰ੍ਹਾਂ ਹੀ ਲੱਗਦਾ ਹੈ ਕਿ ਉਹ ਆਰਾਮ ਕਿਉਂ ਮੰਗ ਰਿਹਾ ਹੈ।