ਲਾਕਡਾਊਨ 'ਚ ਕੋਹਲੀ ਨੂੰ ਯਾਦ ਆ ਰਹੇ ਆਪਣੇ ਹਸੀਨ ਪਲ, ਅਨੁਸ਼ਕਾ ਨਾਲ ਸ਼ੇਅਰ ਕੀਤੀ ਤਸਵੀਰ

06/22/2020 9:48:36 PM

ਨਵੀਂ ਦਿੱਲੀ- ਖਤਰਨਾਕ ਕੋਰੋਨਾ ਵਾਇਰਸ ਦੇ ਕਾਰਨ ਭਾਰਤੀ ਕ੍ਰਿਕਟ ਤੇ ਇਸ ਨਾਲ ਜੁੜੀ ਗਤੀਵਿਧੀਆਂ 'ਤੇ ਫਿਲਹਾਲ ਰੋਕ ਲੱਗੀ ਹੋਈ ਹੈ। ਇਸ ਦੇ ਚੱਲਦੇ ਕ੍ਰਿਕਟ ਜਗਤ ਦੀ ਦਿੱਗਜ ਹਸਤੀਆਂ ਪਰਿਵਾਰ ਦੇ ਨਾਲ ਸਮਾਂ ਬਤੀਤ ਕਰ ਰਹੀਆਂ ਹਨ ਤੇ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਹਨ। ਦੁਨੀਆ ਦੇ ਧਮਾਕੇਦਾਰ ਬੱਲੇਬਾਜ਼ਾਂ 'ਚ ਸ਼ਾਮਲ ਵਿਰਾਟ ਕੋਹਲੀ ਨੇ ਵੀ ਸੋਮਵਾਰ ਨੂੰ ਆਪਣੀ ਇਕ ਪੁਰਾਣੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਭਾਰਤੀ ਟੀਮ ਦੇ ਕੈਪਟਨ ਵਿਰਾਟ ਕੋਹਲੀ ਫਿਲਹਾਲ ਮੁੰਬਈ 'ਚ ਆਪਣੀ ਪਤਨੀ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੇ ਨਾਲ ਸਮਾਂ ਬਤੀਤ ਕਰ ਰਹੇ ਹਨ। ਉਨ੍ਹਾਂ ਨੇ ਅਨੁਸ਼ਕਾ ਦੇ ਨਾਲ ਹੀ ਪੁਰਾਣੀ ਤਸਵੀਰ ਸ਼ੇਅਰ ਕੀਤੀ, ਜਿਸ 'ਚ ਉਹ ਪਹਾੜਾਂ ਦੇ ਵਿਚ ਇਕ ਝੀਲ ਦੇ ਕਿਨਾਰੇ ਬੈਠੇ ਨਜ਼ਰ ਆ ਰਹੇ ਹਨ।

 
 
 
 
 
View this post on Instagram
 
 
 
 
 
 
 
 
 

Throwback to when you could go to such beautiful spots in nature. Just to be able to sit together and just soak it all in. With my one and only ❤️❤️❤️

A post shared by Virat Kohli (@virat.kohli) on Jun 22, 2020 at 5:56am PDT


ਇਸ ਤਰ੍ਹਾਂ ਵਿਰਾਟ ਨੇ ਕੋਰੋਨਾ ਵਾਇਰਸ ਮਹਾਮਾਰੀ ਤੋਂ ਪਹਿਲਾਂ ਦੇ  ਸਮੇਂ ਨੂੰ ਵੀ ਯਾਦ ਕੀਤਾ। ਵਿਰਾਟ ਨੇ ਕੈਪਸ਼ਨ 'ਚ ਲਿਖਿਆ- 'ਥ੍ਰੋਬੈਕ ਜਦੋ ਤੁਸੀਂ ਇਸ ਤਰ੍ਹਾਂ ਦੇ ਖੂਬਸੂਰਤ ਸਥਾਨਾਂ 'ਤੇ ਜਾ ਸਕਦੇ ਹੋ, ਤਾਂ ਬਸ ਇਕ ਸਾਥ ਬੈਠਣਾ ਤੇ ਇਸ ਸਮੇਂ ਨੂੰ ਯਾਦ ਕਰਨਾ। ਆਪਣੀ 'ਵਨ ਐਂਡ ਓਨਲੀ' ਦੇ ਨਾਲ।' ਉਨ੍ਹਾਂ ਨੇ ਨਾਲ ਹੀ ਦਿਲ ਵਾਲੀ ਇਮੋਜ਼ੀ ਵੀ ਸ਼ੇਅਰ ਕੀਤੀ। ਵਿਰਾਟ ਦੀ ਇਸ ਤਸਵੀਰ ਨੂੰ ਇੰਸਟਾਗ੍ਰਾਮ 'ਤੇ 15 ਲੱਖ ਤੋਂ ਜ਼ਿਆਦਾ ਲਾਈਕ ਮਿਲ ਚੁੱਕੇ ਹਨ ਜਦਕਿ 7 ਹਜ਼ਾਰ ਤੋਂ ਜ਼ਿਆਦਾ ਕੁਮੈਂਟ ਹਨ।  

Gurdeep Singh

This news is Content Editor Gurdeep Singh