ਸੋਢੀ ਦੀ ਚਮਤਕਾਰੀ ਗੇਂਦ ''ਤੇ ਆਊਟ ਹੋਏ ਕੋਹਲੀ, ਖੁਦ ਨੂੰ ਵੀ ਨਹੀਂ ਹੋਇਆ ਯਕੀਨ (Video)

02/05/2020 2:42:06 PM

ਨਵੀਂ ਦਿੱਲੀ : ਹੈਮਿਲਟਨ ਵਿਚ ਖੇਡੇ ਜਾ ਰਹੇ ਪਹਿਲੇ ਵਨ ਡੇ ਵਿਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ 50 ਓਵਰਾਂ ਵਿਚ 4 ਵਿਕਟਾਂ ਗੁਆ ਕੇ 347 ਦੌੜਾਂ ਬਣਾਈਆਂ। ਭਾਰਤੀ ਪਾਰੀ ਵਿਚ ਹਰ ਇਕ ਬੱਲੇਬਾਜ਼ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਜਿਸ ਕਾਰਨ ਹੀ ਭਾਰਤੀ ਟੀਮ 347 ਦੌੜਾਂ ਤਕ ਪਹੁੰਚਣ 'ਚ ਸਫਲ ਰਹੀ। ਦੱਸ ਦਈਏ ਕਿ ਭਾਰਤ ਵੱਲੋਂ ਸ਼੍ਰੇਅਸ ਅਈਅਰ ਨੇ ਸੈਂਕੜਾ ਲਾਇਆ ਅਤੇ 103 ਦੌੜਾਂ ਦੀ ਪਾਰੀ ਖੇਡੀ। ਅਈਅਰ ਦੇ ਨਾਲ-ਨਾਲ ਕਪਤਾਨ ਕੋਹਲੀ ਨੇ 51 ਅਤੇ ਕੇ. ਐੱਲ. ਰਾਹੁਲ ਨੇ 88 ਦੌੜਾਂ ਦੀ ਪਾਰੀ ਖੇਡੀ।

ਇਸ ਮੈਚ ਵਿਚ ਵਿਰਾਟ ਕੋਹਲੀ ਜਿਸ ਤਰ੍ਹਾਂ ਈਸ਼ ਸੋਢੀ ਦੀ ਗੁਗਲੀ ਗੇਂਦ 'ਤੇ ਬੋਲਡ ਹੋਏ ਉਸ ਨੂੰ ਦੇਖ ਹਰ ਕ੍ਰਿਕਟ ਪ੍ਰਸ਼ੰਸਕ ਹੈਰਾਨ ਰਹਿ ਗਿਆ। ਕੋਹਲੀ ਮੌਜੂਦਾ ਸਮੇਂ ਦੁਨੀਆ ਦੇ ਸਭ ਤੋਂ ਸ਼ਾਨਦਾਰ ਬੱਲੇਬਾਜ਼ ਹਨ ਅਤੇ ਈਸ਼ ਸੋਢੀ ਦੀ ਗੁਗਲੀ ਨੂੰ ਨਾ ਪੜ ਸਕਣਾ ਪ੍ਰਸ਼ੰਸਕਾਂ ਲਈ ਹੈਰਾਨ ਕਰਨ ਵਾਲੀ ਘਟਨਾ ਸੀ। ਕੋਹਲੀ ਨੇ ਈਸ਼ ਸੋਢੀ ਦੀ ਗੇਂਦ ਨੂੰ ਰੋਕਣ ਦੇ ਤਰੀਕੇ ਨਾਲ ਖੇਡਿਆ ਪਰ ਗੇਂਦ ਉਸ ਦੇ ਬੱਲੇ ਅਤੇ ਪੈਡ ਦੇ ਵਿਚੋਂ ਨਿਕਲ ਕੇ ਸਟੰਪ 'ਤੇ ਜਾ ਵੱਡੀ। ਕੋਹਲੀ ਵੀ ਈਸ਼ ਸੋਢੀ ਦੀ ਅਜਿਹੀ ਗੇਂਦ 'ਤੇ ਬੋਲਡ ਹੋ ਕੇ ਹੈਰਾਨ ਰਹਿ ਗਏ।

ਆਊਟ ਹੋਣ ਤੋਂ ਬਾਅਦ ਕੋਹਲੀ ਦੇ ਚਿਹਰੇ 'ਤੇ ਹੈਰਾਨ ਸਾਫ ਦੇਖੀ ਜਾ ਸਕਦੀ ਸੀ ਜਦੋਂ ਉਹ ਕੁਝ ਦੇਰ ਕ੍ਰੀਜ਼ 'ਤੇ ਹੀ ਖੜੇ ਰਹੇ। ਪਿਛਲੇ ਕੁਝ ਸਮੇਂ ਤੋਂ ਵਿਰਾਟ ਕੋਹਲੀ ਨੂੰ ਲੈਗ ਸਪਿਨਰ ਲਗਾਤਾਰ ਪਰੇਸ਼ਾਨ ਕਰ ਰਹੇ ਹਨ। ਆਸਟਰੇਲੀਆ ਖਿਲਾਫ ਸੀਰੀਜ਼ ਵਿਚ ਵੀ ਕੋਹੀਲ ਐਡਮ ਜਾਂਪਾ ਹੱਥੋਂ ਲਗਾਤਾਰ ਆਊਟ ਹੋ ਰਹੇ ਸੀ। ਦੱਸ ਦਈਏ ਕਿ ਕੋਹਲੀ ਨੇ ਆਪਣੀ 51 ਦੌੜਾਂ ਦੀ ਪਾਰੀ ਦੌਰਾਨ 63 ਗੇਂਦਾਂ ਦਾ ਸਾਹਮਣਾ ਕੀਤਾ ਅਤੇ 4 ਚੌਕੇ ਵੀ ਲਗਾਏ।