ਦੱਖਣੀ ਅਫਰੀਕਾ ਦੇ ਖਿਲਾਫ ਮੈਚ ਦੌਰਾਨ ਕੋਹਲੀ ਨੇ ਕੀਤੀ ਇਹ ਗਲਤੀ

06/12/2017 12:44:21 AM

ਨਵੀਂ ਦਿੱਲੀ— ਚੈਂਪੀਅਨਸ ਟਰਾਫੀ ਦੇ ਗਰੁੱਪ 'ਬੀ' ਦੇ ਮੈਚ 'ਚ ਭਾਵੇ ਹੀ ਭਾਰਤੀ ਗੇਂਦਬਾਜ਼ਾਂ ਨੇ ਸਾਊਥ ਅਫਰੀਕਾ ਨੂੰ 191 ਦੌੜਾਂ 'ਤੇ ਢੇਰ ਕਰ ਦਿੱਤਾ। ਪਰ ਮੈਚ ਦੌਰਾਨ ਭਾਰਤੀ ਕਪਤਾਨ ਵਿਰਾਟ ਕੋਹਲੀ ਇਕ ਵੱਡੀ ਗਲਤੀ ਕਰ ਬੈਠਾ। ਜਿਸ ਦਾ ਫਾਇਦਾ ਦੱਖਣੀ ਅਫਰੀਕਾ ਦੇ ਓਪਨਰ ਡੀ ਕਾਕ ਨੂੰ ਮਿਲਿਆ ਅਤੇ ਉਸ ਨੇ ਅਰਧ ਸੈਂਕੜਾ ਲਗਾ ਦਿੱਤਾ।
ਦਰਅਸਲ, ਅਫਰੀਕਾ ਨੂੰ ਪਹਿਲਾਂ ਝਟਕਾ ਓਪਨਰ ਹਾਸ਼ਿਦ ਅਮਲਾ ਦੇ ਰੁਪ 'ਚ ਲੱਗਾ ਪਰ ਪਹਿਲੇ ਓਪਨਰ ਡੀ ਕਾਕ ਦਾ ਵਿਕਟ ਵੀ ਡਿੱਗ ਸਕਦੀ ਸੀ, ਪਰ ਕੋਹਲੀ ਦੀ ਗਲਤੀ ਨਾਲ ਭਾਰਤੀ ਟੀਮ ਦੇ ਹੱਥ ਇਹ ਮੌਕਾ ਨਿਕਲ ਗਿਆ। ਜਦੋਂ ਹਾਰਦਿਕ ਪਾਂਡਯਾ 13ਵਾਂ ਓਵਰ ਕਰਵਾਉਣ ਆਇਆ ਤਾਂ ਇਸ ਦੌਰਾਨ ਉਸ ਦੇ ਸਾਹਮਣੇ ਡੀ ਕਾਕ ਸੀ। ਓਵਰ ਦੀ ਪੰਜਵੀਂ ਗੇਂਦ 'ਤੇ ਅਮਲਾ ਨੇ ਸ਼ਾਟ ਖੇਡੀ ਤਾਂ ਗੇਂਦ ਕੋਹਲੀ ਕੋਲ ਚੱਲ ਗਈ। ਅਮਲਾ ਨੇ ਤੇਜ਼ੀ ਨਾਲ ਇਕ ਸਕੋਰ ਲਿਆ ਅਤੇ ਉਸ ਨੇ ਵਿਕਟ ਵੱਲ ਨੂੰ ਥਰੋ ਕੀਤੀ, ਪਰ ਗੇਂਦ ਸਟੰਪ 'ਤੇ ਨਹੀਂ ਲੱਗੀ।
ਜੇਕਰ ਗੇਂਦ ਸਿੱਧੀ ਸਟੰਪ 'ਤੇ ਲੱਗ ਜਾਦੀ ਤਾਂ ਡੀ ਕਾਕ ਨੇ ਅਮਲਾ ਤੋਂ ਪਹਿਲਾਂ ਹੀ ਆਊਟ ਹੋ ਜਾਣਾ ਸੀ। ਕੋਹਲੀ ਵਲੋਂ ਦਿੱਤੇ ਗਏ ਮੌਕੇ ਦੀ ਡੀ ਕਾਕ ਨੇ ਪੂਰਾ ਫਾਇਦਾ ਚੁੱਕਦੇ ਹੋਏ 72 ਗੇਂਦਾਂ ਤੇ 53 ਦੌੜਾਂ ਦੀ ਪਾਰੀ ਖੇਡੀ, ਜਿਸ 'ਚ ਉਸ ਨੇ 4 ਚੌਕੇ ਲਗਾਏ। ਡੀ ਕਾਕ ਜਡੇਜਾ ਦੀ ਗੇਂਦ ਨੂੰ ਸਵਿੰਗ ਕਰਨ ਲੱਗੇ ਆਊਟ ਹੋ ਗਿਆ।