ਸਭ ਤੋਂ ਵੱਧ ਕਮਾਈ ਕਰਨ ਵਾਲੀ ਖਿਡਾਰੀਆਂ ਦੀ ਫੋਰਬਸ ਸੂਚੀ ਵਿਚ ਕੋਹਲੀ ਇਕਲੌਤੇ ਭਾਰਤੀ

06/12/2019 1:29:05 PM

ਸਪੋਰਟਸ ਡੈਸਕ : ਸਟਾਰ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਵਰਲਡ ਕੱਪ ਵਿਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਖਿਡਾਰੀਆਂ ਦੀ ਫੋਰਬਸ ਦੀ ਸੂਚੀ ਵਿਚ ਸ਼ਾਮਲ ਇਕਲੌਤੇ ਭਾਰਤੀ ਹਨ ਅਤੇ ਉਸਦੀ ਕੁਲ ਸਾਲਾਨਾ ਕਮਾਈ 2 ਕਰੋੜ 50 ਲੱਖ ਡਾਲਰ ਹੈ। ਭਾਰਤੀ ਕਪਤਾਨ ਹਾਲਾਂਕਿ ਇਸ ਸੂਚੀ ਵਿਚ 17 ਨੰਬਰ ਖਿਸਕ ਕੇ 100ਵੇਂ ਨੰਬਰ 'ਤੇ ਆ ਗਏ ਹਨ। ਇਸ ਸੂਚੀ ਵਿਚ ਬਾਰਸੀਲੋਨਾ ਅਤੇ ਅਰਜਨਟੀਨਾ ਦੇ ਫੁੱਟਬਾਲਰ ਸਟਾਰ ਲਿਓਨੇਲ ਮੇਸੀ ਚੋਟੀ 'ਤੇ ਹਨ। ਫੋਬਸ ਦੀ ਮੰਗਲਵਾਰ ਨੂੰ ਜਾਰੀ ਸੂਚੀ ਮੁਤਾਬਕ ਕੋਹਲੀ ਇਕ ਐਡ ਲਈ 2.1 ਕਰੋੜ ਡਾਲਰ ਜਦਕਿ ਕਮਾਈ ਅਤੇ ਜਿੱਤ ਨਾਲ ਮਿਲਈ ਵਾਲੀ ਰਾਸ਼ੀ ਤੋਂ 40 ਲੱਖ ਡਾਲਰ ਦੀ ਕਮਾਈ ਹੁੰਦੀ ਹੈ।

ਪਿਛਲੇ 12 ਮਹੀਨਿਆਂ ਵਿਚ ਉਸਦੀ ਕੁਲ ਕਮਾਈ 2.5 ਕਰੋੜ ਡਾਲਰ ਦੀ ਰਹੀ ਹੈ। ਪਿਛਲੇ ਸਾਲ ਕੋਹਲੀ ਇਸ ਸੂਚੀ ਵਿਚ 83ਵੇਂ ਨੰਬਰ 'ਤੇ ਰਹੇ ਸੀ ਪਰ ਇਸ ਸਾਲ ਉਹ ਖਿਸਕ ਕੇ 100ਵੇਂ ਨੰਬਰ 'ਤੇ ਆ ਗਏ ਹਨ। ਹਾਲਾਂਕਿ ਐਡ ਨਾਲ ਉਸਦੀ ਕਮਾਈ ਵਿਚ 10 ਲੱਖ ਡਾਲਰ ਦਾ ਵਾਧਾ ਹੋਇਆ ਹੈ। ਮੇਸੀ ਨੇ ਖੇਡਾਂ ਦੀ ਦੁਨੀਆ ਵਿਚ ਕਮਾਈ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿਚ ਸੰਨਿਆਸ ਲੈ ਚੁੱਕੇ ਮੁੱਕੇਬਾਜ਼ ਫਲਾਇਡ ਮੇਵੇਦਰ ਨੂੰ ਚੋਟੀ ਤੋਂ ਹਟਾਇਆ ਹੈ। ਅਰਜਨਟੀਨਾ ਸਟਾਰ ਦੀ ਕਮਾਈ ਅਤੇ ਐਡ ਨਾਲ ਕੁਲ ਕਮਾਈ 12.7 ਕਰੋੜ ਡਾਲਰ ਹੈ। ਮੇਸੀ ਤੋਂ ਬਾਅਦ ਪੁਰਤਗਾਲ ਦੇ ਫੁੱਟਬਾਲਰ ਕ੍ਰਿਸਿਟਆਨੋ ਰੋਨਾਲਡੋ ਦਾ ਨੰਬਰ ਆਉਂਦਾ ਹੈ ਜਿਸਦੀ ਕੁਲ ਕਮਾਈ 10.9 ਕਰੋੜ ਡਾਲਰ ਹੈ।