ਕੋਹਲੀ ਨੇ ਲਗਾਇਆ IPL ਕਰੀਅਰ ਦਾ 5ਵਾਂ ਸੈਂਕੜਾ, ਹੁਣ ਸਿਰਫ ਇਹ ਦਿੱਗਜ ਖਿਡਾਰੀ ਹੈ ਅੱਗੇ

04/19/2019 10:20:50 PM

ਜਲੰਧਰ— ਈਡਰਨ ਗਾਰਡਨ 'ਚ ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਖੇਡੇ ਗਏ ਮੁਕਾਬਲੇ ਦੇ ਦੌਰਾਨ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਆਪਣਾ 5ਵਾਂ ਸੈਂਕੜਾ ਪੂਰਾ ਕੀਤਾ। 172ਵਾਂ ਮੈਚ ਖੇਡ ਰਹੇ ਕੋਹਲੀ ਨੇ ਇਸ ਦੇ ਨਾਲ ਹੀ ਸਨਰਾਈਜ਼ਰਜ਼ ਹੈਦਰਾਬਾਦ ਦੇ ਡੇਵਿਡ ਵਾਰਨਰ ਤੇ ਸ਼ੇਨ ਵਾਟਸਨ ਵਲੋਂ ਬਣਾਏ ਗਏ 4-4 ਸੈਂਕੜਿਆਂ ਦੇ ਰਿਕਾਰਡ ਨੂੰ ਪਿੱਛੇ ਕਰ ਦਿੱਤਾ। ਹੁਣ ਕੋਹਲੀ ਤੋਂ ਅੱਗੇ ਸਿਰਫ ਕ੍ਰਿਸ ਗੇਲ ਹੈ ਜੋਕਿ ਆਈ. ਪੀ. ਐੱਲ. 'ਚ 6 ਸੈਂਕੜੇ ਲਗਾ ਚੁੱਕੇ ਹਨ। 
ਦੇਖੋਂ ਰਿਕਾਰਡ— ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਸੈਂਕੜੇ


6 ਕ੍ਰਿਸ ਗੇਲ, ਕਿੰਗਜ਼ ਇਲੈਵਨ ਪੰਜਾਬ
5 ਵਿਰਾਟ ਕੋਹਲੀ, ਰਾਇਲ ਚੈਲੰਜਰਜ਼ ਬੈਂਗਲੁਰੂ
4 ਡੇਵਿਡ ਵਾਰਨਰ, ਹੈਦਰਾਬਾਦ
4 ਸ਼ੇਨ ਵਾਟਸਨ, ਚੇਨਈ ਸੁਪਰ ਕਿੰਗਜ਼
3 ਏ. ਬੀ. ਡਿਵੀਲੀਅਰਸ, ਰਾਇਲ ਚੈਲੰਜਰਜ਼ ਬੈਂਗਲੁਰੂ
ਕੋਹਲੀ ਹੈ IPL ਦਾ 'ਹਾਈਐਸਟ ਰਨਰ'


ਕੋਹਲੀ 37 ਸੈਕੜੇ ਬਣਾ ਕੇ ਰਿਕਾਰਡ ਤਾਂ ਬਣਾ ਹੀ ਚੁਕੇ ਹਨ। ਨਾਲ ਹੀ ਗੱਲ ਕਰੀਏ ਤਾਂ ਉਹ ਆਈ. ਪੀ. ਐੱਲ. ਦੇ 'ਹਾਈਐਸਟ ਰਨਰ' ਵੀ ਹਨ। ਉਸਦੇ ਨਾਂ 5326 ਦੌੜਾਂ ਦਰਜ ਹਨ। ਉਨ੍ਹਾਂ ਨੇ ਇਸ ਸੀਜ਼ਨ 'ਚ ਚੇਨਈ ਸੁਪਰ ਕਿੰਗਜ਼ ਦੇ ਸੁਰੇਸ਼ ਰੈਨਾ (ਹੁਣ 5192) ਨੂੰ ਪਿੱਛੇ ਛੱਡ ਦਿੱਤਾ ਸੀ। ਦੇਖੋਂ ਰਿਕਾਰਡ—
5326 ਵਿਰਾਟ ਕੋਹਲੀ, ਰਾਇਲ ਚੈਲੰਜਰਜ਼ ਬੈਂਗਲੁਰੂ
5192 ਸੁਰੇਸ਼ ਰੈਨਾ, ਚੇਨਈ ਸੁਪਰ ਕਿੰਗਜ਼
4716 ਰੋਹਿਤ ਸ਼ਰਮਾ, ਮੁੰਬਈ ਇੰਡੀਅਨਜ਼
4464 ਡੇਵਿਡ ਵਾਰਨਰ, ਹੈਦਰਾਬਾਦ
4349 ਸ਼ਿਖਰ ਧਵਨ, ਦਿੱਲੀ ਕੈਪੀਟਲਸ
ਕੋਹਲੀ ਚੌਕੇ ਲਗਾਉਂਣ 'ਚ ਚੌਥੇ ਸਥਾਨ 'ਤੇ


495 ਸ਼ਿਖਰ ਧਵਨ, ਦਿੱਲੀ ਕੈਪੀਟਲਸ
491 ਗੌਤਮ ਗੰਭੀਰ, ਦਿੱਲੀ— ਕੋਲਕਾਤਾ
473 ਸੁਰੇਸ਼ ਰੈਨਾ, ਚੇਨਈ ਸੁਪਰ ਕਿੰਗਜ਼
471 ਵਿਰਾਟ ਕੋਹਲੀ, ਰਾਇਲ ਚੈਲੰਜਰਜ਼ ਬੈਂਗਲੁਰੂ
445 ਡੇਵਿਡ ਵਾਰਨਰ, ਹੈਦਰਾਬਾਦ

Gurdeep Singh

This news is Content Editor Gurdeep Singh