ਕੋਹਲੀ ਨੇ ਸ਼ਲਾਘਾਯੋਗ ਕੰਮ ਕੀਤੈ : ਸਮਿਥ

06/18/2019 1:50:32 AM

ਲੰਡਨ— ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿਥ ਨੇ ਭਾਰਤ ਵਿਰੁੱਧ 9 ਜੂਨ ਨੂੰ ਵਿਸ਼ਵ ਕੱਪ ਦੇ ਮੁਕਾਬਲੇ ਦੌਰਾਨ ਉਸ ਦੇ ਖਿਲਾਫ ਹੂਟਿੰਗ ਕਰ ਰਹੇ ਦਰਸ਼ਕਾਂ ਨੂੰ ਅਜਿਹਾ ਨਾ ਕਰਨ ਦੀ ਵਿਰਾਟ ਕੋਹਲੀ ਦੀ ਅਪੀਲ ਨੂੰ ਸ਼ਲਾਘਾਯੋਗ ਕੰਮ ਕਰਾਰ ਦਿੱਤਾ।  ਦੱਖਣੀ ਅਫਰੀਕਾ 'ਚ ਗੇਂਦ ਨਾਲ ਛੇੜਖਾਨੀ ਦੇ ਵਿਵਾਦਾਂ ਭਰੇ ਮਾਮਲੇ ਕਾਰਣ ਇਕ ਸਾਲ ਦੀ ਪਾਬੰਦੀ ਝੱਲਣ ਤੋਂ ਬਾਅਦ ਵਾਪਸੀ ਕਰਨ ਵਾਲੇ ਸਮਿਥ ਨੂੰ ਪ੍ਰਭਾਵਸ਼ਾਲੀ ਪ੍ਰਦਰਸ਼ਨ ਦੇ ਬਾਵਜੂਦ ਇੰਗਲੈਂਡ ਦੇ ਹਰੇਕ ਮੈਦਾਨ 'ਤੇ ਦਰਸ਼ਕਾਂ ਦੇ ਗੁੱਸੇ ਦਾ ਸ਼ਿਕਾਰ ਬਣਨਾ ਪੈ ਰਿਹਾ ਹੈ। ਭਾਰਤ ਅਤੇ ਆਸਟਰੇਲੀਆ ਵਿਚਕਾਰ ਪਿਛਲੇ ਐਤਵਾਰ ਨੂੰ ਖੇਡੇ ਗਏ ਮੈਚ ਦੌਰਾਨ ਵੀ ਦਰਸ਼ਕਾਂ ਨੇ ਸਮਿਥ 'ਤੇ ਤਾਅਨੇ ਕੱਸੇ ਅਤੇ ਉਸ ਨੂੰ ਧੋਖੇਬਾਜ਼ ਕਿਹਾ। ਭਾਰਤ ਨੇ ਇਹ ਮੈਚ 36 ਦੌੜਾਂ ਨਾਲ ਜਿੱਤਿਆ। ਭਾਰਤੀ ਪ੍ਰਸ਼ੰਸਕਾਂ ਨੇ ਸਮਿਥ ਦੇ ਮੈਦਾਨ 'ਤੇ ਆਉਂਦੇ ਹੀ 'ਧੋਖੇਬਾਜ਼, ਧੋਖੇਬਾਜ਼' ਕਹਿਣਾ ਸ਼ੁਰੂ ਕਰ ਦਿੱਤਾ।

Gurdeep Singh

This news is Content Editor Gurdeep Singh