ਕੋਹਲੀ ਵਿੰਡੀਜ਼ ਖਿਲਾਫ ਹੇਂਸ-ਸਰਵਨ ਦਾ ਰਿਕਾਰਡ ਤੋੜ ਰਚ ਸਕਦੇ ਹਨ ਨਵਾਂ ਇਤਿਹਾਸ

08/08/2019 1:40:47 PM

ਸਪੋਰਸਟ ਡੈਸਕ— ਟੀ-20 ਸੀਰੀਜ਼ ਨੂੰ 3-0 ਨਾਲ ਕਲੀਨ ਸਵੀਪ ਕਰਨ ਤੋਂ ਬਾਅਦ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਇੰਡੀਆ ਵੈਸਟਇੰਡੀਜ਼ ਦੇ ਖਿਲਾਫ ਵੀਰਵਾਰ ਤੋਂ ਸ਼ੁਰੂ ਹੋ ਰਹੀ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ 'ਚ ਇਸ ਲੈਅ ਨੂੰ ਬਰਕਰਾਰ ਰੱਖਣ ਉਤਰੇਗੀ। ਅਜਿਹੇ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਕੋਲ ਵਿੰਡੀਜ਼ ਦੇ ਖਿਲਾਫ ਬਿਹਤਰੀਨ ਰਿਕਾਰਡ ਆਪਣੇ ਨਾਂ ਕਰਨ ਦਾ ਸੁਨਹਿਰੀ ਮੌਕਾ ਹੈ।
ਵਿਰਾਟ ਤੋੜ ਸਕਦੇ ਹਨ ਰਾਮਨਰੇਸ਼ ਸਰਵਨ ਦਾ ਰਿਕਾਰਡ
ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦੇ ਦੌਰਾਨ ਵਿਰਾਟ ਦੀ ਨਜ਼ਰ ਰਾਮਨਰੇਸ਼ ਸਰਵਨ ਦੇ ਰਿਕਾਰਡ 'ਤੇ ਜਰੂਰ ਰਹੇਗੀ ਸਰਵਨ ਨੇ ਭਾਰਤ ਦੇ ਖਿਲਾਫ 17 ਵਨ-ਡੇ ਮੈਚਾਂ 'ਚ ਵੈਸਟਇੰਡੀਜ਼ 'ਚ ਕੁਲ 700 ਦੌੜਾਂ ਬਣਾਈਆਂ ਹਨ। ਉਥੇ ਹੀ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਦੀ ਧਰਤੀ 'ਤੇ 12 ਮੈਚਾਂ 'ਚ 55.60 ਦੀ ਔਸਤ ਨਾਲ ਹੁਣ ਤੱਕ ਕੁਲ 556 ਦੌੜਾਂ ਬਣਾਈਆਂ ਹਨ। ਉਹ ਜਿਵੇਂ ਦੀ ਇਸ ਸੀਰੀਜ਼ 'ਚ 145 ਦੌੜਾਂ ਬਣਾਉਂਦੇ ਹੀ ਸਰਵਨ ਨੂੰ ਪਿੱਛੇ ਛੱਡ ਉਹ ਵੈਸਟਇੰਡੀਜ਼ ਦੀ ਧਰਤੀ 'ਤੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਜਾਣਗੇ। ਇਸ ਸੂਚੀ 'ਚ 512 ਦੌੜਾਂ ਨਾਲ ਕ੍ਰਿਸ ਗੇਲ ਤੀਜੇ ਸਥਾਨ 'ਤੇ ਹਨ। ਗੇਲ ਦੇ ਕੋਲ ਵੀ ਸਭ ਤੋਂ ਅੱਗੇ ਨਿਕਲਣ ਦਾ ਮੌਕਾ ਹੋਵੇਗਾ। 

ਡੇਸਮੰਡ ਹੇਂਸ ਦਾ ਰਿਕਾਰਡ ਤੋੜਨ ਦੇ ਕਰੀਬ ਵਿਰਾਟ
ਵੈਸਟਇੰਡੀਜ 'ਚ ਖੇਡੇ ਗਏ ਭਾਰਤ ਤੇ ਵੈਸਟਇੰਡੀਜ਼ ਦੇ ਵਿਚਾਲੇ ਵਨ-ਡੇ ਮੈਚਾਂ 'ਚ ਡੇਸਮੰਡ ਹੇਂਸ ਨੇ ਦੋ ਸੈਂਕੜੇ ਲਗਾਏ ਸਨ। ਦੂਜੇ ਪਾਸੇ ਵਿਰਾਟ ਨੇ ਵੀ ਉਥੇ ਹੀ ਦੋ ਸੈਂਕੜੇ ਹੁਣ ਤੱਕ ਲਗਾਏ ਹਨ। ਜੇਕਰ ਵਿਰਾਟ ਇਸ ਸੀਰੀਜ਼ 'ਚ ਇਕ ਹੋਰ ਸੈਂਕੜਾ ਲਗਾ ਲੈਂਦਾ ਹੈ ਤਾਂ ਉਹ ਵੈਸਟਇੰਡੀਜ਼ ਦੀ ਧਰਤੀ 'ਤੇ ਸਭ ਤੋਂ ਜ਼ਿਆਦਾ ਸ਼ਤਕ ਲਗਾਉਣ ਵਾਲਾ ਪਹਿਲਾ ਭਾਰਤੀ ਬੱਲੇਬਾਜ਼ ਬਣ ਜਾਣਗੇ।