ਕੋਹਲੀ T20 WC ਟੀਮ 'ਚ ਸ਼ਾਮਲ ਹੋ ਕੇ ਗੇਮ ਚੇਂਜਰ ਸਾਬਤ ਹੋ ਸਕਦੇ ਹਨ : ਸਾਬਕਾ ਵਿਕਟਕੀਪਰ-ਬੱਲੇਬਾਜ਼

07/20/2022 6:12:43 PM

ਸਪੋਰਟਸ ਡੈਸਕ- ਭਾਰਤ ਦੇ ਸਾਬਕਾ ਵਿਕਟਕੀਪਰ-ਬੱਲੇਬਾਜ਼ ਸਈਅਦ ਕਿਰਮਾਨੀ ਨੇ ਕਿਹਾ ਕਿ ਵਿਰਾਟ ਕੋਹਲੀ ਨੂੰ ਆਸਟਰੇਲੀਆ 'ਚ ਆਗਾਮੀ 2022 ਟੀ20 ਵਿਸ਼ਵ ਕੱਪ ਲਈ ਯਕੀਨੀ ਤੌਰ 'ਤੇ ਟੀਮ 'ਚ ਹੋਣਾ ਚਾਹੀਦਾ ਹੈ। ਕਿਰਮਾਨੀ ਨੇ ਇਹ ਵੀ ਕਿਹਾ ਕਿ ਕੋਹਲੀ ਟੂਰਨਾਮੈਂਟ 'ਚ ਗੇਮ ਚੇਂਜਰ ਹੋ ਸਕਦੇ ਹਨ। ਸੱਜੇ ਹੱਥ ਦਾ ਬੱਲੇਬਾਜ਼ ਹਾਲ ਹੀ 'ਚ ਚੰਗੀ ਫ਼ਾਰਮ 'ਚ ਨਹੀਂ ਹੈ ਤੇ ਇੰਗਲੈਂਡ ਖ਼ਿਲਾਫ਼ ਟੀ20 ਸੀਰੀਜ਼ 'ਚ 12 ਦੌੜਾਂ ਹੀ ਬਣਾ ਸਕਿਆ ਹੈ। 33 ਸਾਲਾ ਖਿਡਾਰੀ ਨੂੰ ਪਹਿਲੇ ਟੀ20 ਲਈ ਆਰਾਮ ਦਿੱਤਾ ਗਿਆ ਸੀ ਪਰ ਦੂਜੇ ਤੇ ਤੀਜੇ ਮੈਚ ਕ੍ਰਮਵਾਰ ਇਕ ਤੇ 11 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ : PM ਮੋਦੀ ਨੇ ਭਾਰਤੀ ਰਾਸ਼ਟਰ ਮੰਡਲ ਦਲ ਨੂੰ ਕਿਹਾ- ਟੀਚਾ ਤਿਰੰਗੇ ਨੂੰ ਲਹਿਰਾਉਣਾ ਹੈ

ਕਿਰਮਾਨੀ ਨੇ ਕਿਹਾ, ਵਿਰਾਟ ਕੋਹਲੀ ਕਾਫ਼ੀ ਤਜਰਬੇਕਾਰ ਹਨ। ਉਨ੍ਹਾਂ ਨੂੰ ਟੀ20 ਵਰਲਡ ਕੱਪ ਟੀਮ 'ਚ ਹੋਣਾ ਚਾਹੀਦਾ ਹੈ। ਇਕ ਵਾਰ ਜਦੋਂ ਕੋਹਲੀ ਫਾਰਮ 'ਚ ਪਰਤਨਗੇ ਤਾਂ ਉਨ੍ਹਾਂ ਨੂੰ ਰੋਕਿਆ ਨਹੀਂ ਜਾ ਸਕੇਗਾ। ਉਹ ਗੇਮ ਚੇਂਜਰ ਹੋ ਸਕਦਾ ਹੈ। ਕੋਹਲੀ ਤਜਰਬੇ ਤੇ ਸਮਰਥਾਵਾਂ ਵਾਲਾ ਖਿਡਾਰੀ ਹੋਣ ਕਾਰਨ ਵਿਸ਼ਵ ਕੱਪ ਟੀਮ 'ਚ ਸ਼ਾਮਲ ਹੋਣ ਦਾ ਹੱਕਦਾਰ ਹੈ। ਉਨ੍ਹਾਂ ਕਿਹਾ ਕਿ ਭਾਰਤੀ ਟੀਮ 'ਚ ਸਖ਼ਤ ਮੁਕਾਬਲਾ ਹੈ। ਦੇਖੋ ਜੇਕਰ ਕੋਈ ਹੋਰ ਕੋਹਲੀ ਦੀ ਤਰ੍ਹਾਂ ਖ਼ਰਾਬ ਦੌਰ ਤੋਂ ਗੁਜ਼ਰ ਰਿਹਾ ਹੁੰਦਾ ਤਾਂ ਉਸ ਨੂੰ ਅਜੇ ਤਕ ਟੀਮ 'ਚੋਂ ਬਾਹਰ ਕਰ ਦਿੱਤਾ ਜਾਂਦਾ। ਪਰ ਮੈਨੂੰ ਲਗਦਾ ਹੈ ਕਿ ਇਕ ਸਥਾਪਤ ਖਿਡਾਰੀ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਵਿਸ਼ਵ ਚੈਂਪੀਅਨਸ਼ਿਪ 'ਚ ਬੁਰੀ ਤਰ੍ਹਾਂ ਹਾਰੀ ਦੁਨੀਆ ਦੀ ਸਭ ਤੋਂ ਹੌਟ ਅਥਲੀਟ Alica Schmidt

ਟੀ20 ਇੰਟਰਨੈਸ਼ਨਲ ਕ੍ਰਿਕਟ 'ਚ ਕੋਹਲੀ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 99 ਮੈਚ ਖੇਡੇ ਹਨ ਤੇ 50 ਤੋਂ ਉੱਪਰ ਦੇ ਔਸਤ ਨਾਲ 3308 ਦੌੜਾਂ ਬਣਾਈਆਂ ਹਨ। ਕੋਹਲੀ 20 ਓਵਰਾਂ ਦੇ ਫਾਰਮੈਟ 'ਚ 137 ਦੀ ਸਟ੍ਰਾਈਕ ਰੇਟ ਨਾਲ ਖੇਡਦੇ ਹਨ ਤੇ 30 ਅਰਧ ਸੈਂਕੜੇ ਵੀ ਲਗਾ ਚੁੱਕੇ ਹਨ, ਜਿਸ 'ਚ 94 ਉਸ ਦਾ ਸਰਵਉੱਚ ਸਕੋਰ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News