ਕੋਹਲੀ ਤੇ ਸਚਿਨ ਨੇ ਕਿਹਾ- ਮਹਿਲਾ ਟੀਮ ਮਜ਼ਬੂਤ ਵਾਪਸੀ ਕਰੇਗੀ

03/08/2020 11:21:23 PM

ਨਵੀਂ ਦਿੱਲੀ— ਭਾਰਤੀ ਪੁਰਸ਼ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਮਹਿਲਾ ਟੀ-20 ਵਿਸ਼ਵ ਕੱਪ 'ਚ ਰਾਸ਼ਟਰੀ ਟੀਮ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦੇ ਹੋਏ ਐਤਵਾਰ ਨੂੰ ਕਿਹਾ ਕਿ ਫਾਈਨਲ 'ਚ ਆਸਟਰੇਲੀਆ ਵਿਰੁੱਧ ਹਾਰ ਤੋਂ ਬਾਅਦ ਟੀਮ ਮਜ਼ਬੂਤ ਵਾਪਸੀ ਕਰੇਗੀ। ਟੂਰਨਾਮੈਂਟ 'ਚ ਜੇਤੂ ਰਹੀ ਭਾਰਤੀ ਟੀਮ ਫਾਈਨਲ 'ਚ ਪਿਛਲੀ ਚੈਂਪੀਅਨ ਆਸਟਰੇਲੀਆ ਨੂੰ ਬਿਲਕੁਲ ਵੀ ਚੁਣੌਤੀ ਨਹੀਂ ਦੇ ਸਕੀ ਤੇ ਜਿਸ ਨਾਲ ਖੇਡ ਦੇ ਸਭ ਤੋਂ ਛੋਟੇ ਸਵਰੂਪ 'ਚ 85 ਦੌੜਾਂ ਦੀ ਜਿੱਤ ਨਾਲ 5ਵਾਂ ਵਿਸ਼ਵ ਖਿਤਾਬ ਜਿੱਤਿਆ। ਭਾਰਤੀ ਪੁਰਸ਼ ਟੀਮ ਦੇ ਕਪਤਾਨ ਕੋਹਲੀ ਨੇ ਟਵੀਟ ਕੀਤਾ 'ਟੀ-20 ਵਿਸ਼ਵ ਕੱਪ 'ਚ ਪੂਰੇ ਮੁਕਾਬਲੇ ਦੇ ਦੌਰਾਨ ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ ਕੋਸ਼ਿਸ਼ਾਂ 'ਤੇ ਮਾਣ ਹੈ। ਮੈਨੂੰ ਯਕੀਨ ਹੈ ਕਿ ਇਹ ਲੜਕੀਆਂ ਮਜ਼ਬੂਤ ਹੋ ਕੇ ਵਾਪਸੀ ਕਰਨਗੀਆਂ।'

PunjabKesari
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੇਗ ਲੇਨਿੰਗ ਦੀ ਅਗਵਾਈ ਵਾਲੀ ਆਸਟਰੇਲੀਆਈ ਟੀਮ ਨੇ ਸਲਾਮੀ ਬੱਲੇਬਾਜ਼ਾਂ ਐਲਿਸਾ ਹੀਲੀ (75) ਬੇਥ ਮੂਨੀ (78) ਦੇ ਵਿਚਾਲੇ ਪਹਿਲੇ ਵਿਕਟ ਲਈ 115 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਚਾਰ ਵਿਕਟਾਂ 'ਤੇ 184 ਦੌੜਾਂ ਬਣਾਈਆਂ, ਜਿਸਦੇ ਜਵਾਬ 'ਚ ਭਾਰਤੀ ਟੀਮ 99 ਦੌੜਾਂ 'ਤੇ ਢੇਰ ਹੋ ਗਈ। ਤੇਂਦੁਲਕਰ ਨੇ ਹਾਲਾਂਕਿ ਟੀਮ ਦਾ ਹੌਸਲਾ ਨਹੀਂ ਖੋਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ 'ਟੀ-20 ਵਿਸ਼ਵ ਕੱਪ ਜਿੱਤਣ ਦੇ ਲਈ ਆਸਟਰੇਲੀਆ ਨੂੰ ਵਧਾਈ। ਭਾਰਤੀ ਟੀਮ ਦੇ ਲਈ ਇਹ ਵੱਡਾ ਦਿਨ ਰਿਹਾ। ਸਾਡੀ ਟੀਮ ਨੌਜਵਾਨ ਹੈ ਤੇ ਮਜ਼ਬੂਤ ਟੀਮ ਬਣੇਗੀ। ਤੁਹਾਨੂੰ ਦੁਨੀਆ ਭਰ 'ਚ ਕਈ ਖਿਡਾਰੀਆਂ ਨੂੰ ਪ੍ਰੇਰਿਤ ਕੀਤਾ ਹੈ। ਸਾਨੂੰ ਤੁਹਾਡੇ 'ਤੇ ਮਾਣ ਹੈ। ਸਖਤ ਮਿਹਨਤ ਜਾਰੀ ਰੱਖੋ ਤੇ ਕਦੀ ਉਮੀਦ ਨਾ ਛੱਡੋ। ਇਕ ਦਿਨ ਇਸ ਤਰ੍ਹਾ ਦਾ ਹੋਵੇਗਾ।'

PunjabKesari


Gurdeep Singh

Content Editor

Related News