ਸਾਬਕਾ ਕ੍ਰਿਕਟਰ ਦਾ ਬਿਆਨ, ਕੋਹਲੀ ਤੇ ਗਾਂਗੁਲੀ ਦੀ ਕਪਤਾਨੀ ਹੈ ਇਕ ਸਮਾਨ

07/21/2020 2:36:03 AM

ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਤੇ ਮਹਿੰਦਰ ਸਿੰਘ ਧੋਨੀ ਦੇ ਵਿਚ ਕਈ ਵਾਰ ਤੁਲਣਾ ਹੋ ਚੁੱਕੀ ਹੈ ਪਰ ਹੁਣ ਮੌਜੂਦਾ ਕਪਤਾਨ ਵਿਰਾਟ ਕੋਹਲੀ ਤੇ ਸੌਰਵ ਗਾਂਗੁਲੀ ਦੀ ਕਪਤਾਨੀ 'ਤੇ ਸਾਬਕਾ ਭਾਰਤੀ ਕ੍ਰਿਕਟਰ ਇਰਫਾਨ ਪਠਾਨ ਨੇ ਦੱਸਿਆ ਕਿ ਕੋਹਲੀ ਦੀ ਕਪਤਾਨੀ ਗਾਂਗੁਲੀ ਵਰਗੀ ਹੈ। ਦੋਵਾਂ ਕ੍ਰਿਕਟਰ ਖੇਡ ਦੇ ਪ੍ਰਤੀ ਬਹੁਤ ਭਾਵੁਕ ਹਨ ਤੇ ਜ਼ਿਆਦਾਤਰ ਇਸ ਨੂੰ ਆਪਣੀ ਆਕ੍ਰਮਕਤਾ (ਹਮਲਾਵਰ) ਦੇ ਰਾਹੀ ਦਿਖਾਉਂਦੇ ਸੀ।


ਪਠਾਨ ਨੇ ਇਕ ਸ਼ੌਅ ਦੇ ਦੌਰਾਨ ਕਿਹਾ ਕਿ ਉਹ (ਕੋਹਲੀ) ਸੌਰਵ ਗਾਂਗੁਲੀ ਨਾਲ ਕਾਫੀ ਮਿਲਦਾ-ਜੁਲਦਾ ਹੈ। ਇਕ ਲੜਕਾ ਜੋ ਆਪਣੇ ਖਿਡਾਰੀਆਂ ਦੇ ਨਾਲ ਖੜ੍ਹਾ ਰਹਿੰਦਾ ਹੈ, ਬਹੁਤ ਵਧੀਆ ਹੈ। ਵਿਰਾਟ ਕੋਹਲੀ ਨੂੰ ਚਿੰਤਾ ਹੈ ਕਿ ਉਹ ਆਪਣੇ ਰਸਤੇ ਤੋਂ ਹੱਟ ਕੇ ਵੀ ਨੌਜਵਾਨਾਂ ਨੂੰ ਵਾਪਸ ਟੀਮ 'ਚ ਲਿਆਂਦਾ ਹੈ। ਉਨ੍ਹਾਂ ਨੇ ਰਿਸ਼ਭ ਪੰਤ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਅਸੀਂ ਪੰਤ ਦੇ ਨਾਲ ਦੇਖਿਆ ਹੈ, ਅਸੀਂ ਪ੍ਰੈਸ ਕਾਨਫਰੰਸ ਦੇਖੀ ਹੈ, ਉਹ ਜਾਂਦੇ ਹਨ ਤੇ ਕਹਿੰਦੇ ਹਨ ਨਹੀਂ, ਅਸੀਂ ਰਿਸ਼ਭ ਪੰਤ ਵਰਗੇ ਵਿਅਕਤੀ ਨੂੰ ਆਪਣੀ ਯੋਗਤਾ ਦੇ ਆਧਾਰ 'ਤੇ ਵਾਪਸ ਲਿਆਉਣ ਦੀ ਜ਼ਰੂਰਤ ਹੈ।


ਉਨ੍ਹਾਂ ਨੇ ਕਿਹਾ ਕਿ ਅਸੀਂ ਕਈ ਅੰਡਰ-19 ਖਿਡਾਰੀਆਂ ਨੂੰ ਦੇਖਿਆ ਹੈ ਜੋ ਅੰਡਰ-19 ਵਿਸ਼ਵ ਕੱਪ ਖੇਡਣ ਤੋਂ ਬਾਅਦ ਗਾਇਬ ਹੋ ਗਏ। ਉਹ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਯੋਗਤਾ ਨੂੰ ਪੂਰਾ ਨਹੀਂ ਕਰ ਸਕੇ ਜੋ ਉਨ੍ਹਾਂ ਦੇ ਕੋਲ ਸੀ। ਇਸ ਤੋਂ ਇਲਾਵਾ ਸਾਡੇ ਕੋਲ ਅੰਡਰ-19 ਵਿਸ਼ਵ ਕੱਪ ਖੇਡਣ ਵਾਲੇ ਕਈ ਕ੍ਰਿਕਟਰ ਹਨ ਜੋ ਭਾਰਤ ਦੇ ਲਈ ਖੇਡ ਰਹੇ ਹਨ। ਇਸ ਦੇ ਵਿਚ ਫਸਟ ਕਲਾਸ ਕ੍ਰਿਕਟ ਦੇ ਰੂਪ 'ਤ ਇਕ ਪੁਲ ਹੈ।

Gurdeep Singh

This news is Content Editor Gurdeep Singh