ਕੋਹਲੀ ਤੇ ਅਨੁਸ਼ਕਾ ਨੇ ਕੋਵਿਡ 19 ਕਾਰਣ ਸਾਰਿਆਂ ਨੂੰ ਵੱਖ ਰਹਿਣ ਦੀ ਕੀਤੀ ਅਪੀਲ

03/20/2020 11:05:47 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਅਤੇ ਉਸ ਦੀ ਅਭਿਨੇਤਰੀ ਪਤਨੀ ਅਨੁਸ਼ਕਾ ਸ਼ਰਮਾ ਨੇ ਸ਼ੁੱਕਰਵਾਰ ਸਾਂਝੇ ਤੌਰ 'ਤੇ ਅਪੀਲ ਜਾਰੀ ਕਰ ਕੇ ਲੋਕਾਂ ਨੂੰ ਕੋਵਿਡ-19 ਮਹਾਮਾਰੀ ਕਾਰਣ ਖੁਦ ਨੂੰ ਵੱਖ ਰੱਖਣ ਲਈ ਕਿਹਾ ਹੈ।


ਕੋਹਲੀ ਅਤੇ ਅਨੁਸ਼ਕਾ ਨੇ ਟਵਿਟਰ ਰਾਹੀਂ ਵੀਡੀਓ 'ਚ ਸਾਰਿਆਂ ਨੂੰ ਘਰਾਂ ਵਿਚ ਰਹਿਣ ਲਈ ਕਿਹਾ। ਇਸ ਤੋਂ ਪਹਿਲਾਂ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੇਸ਼ਵਾਸੀਆਂ ਨੂੰ ਘਰਾਂ 'ਚ ਹੀ ਰਹਿਣ ਦੀ ਅਪੀਲ ਕੀਤੀ ਸੀ।
ਕੋਹਲੀ ਨੇ ਕਿਹਾ, ''ਅਸੀਂ ਸਾਰੇ ਜਾਣਦੇ ਹਾਂ ਕਿ ਇਹ ਬਹੁਤ ਮੁਸ਼ਕਿਲ ਸਮਾਂ ਹੈ।'' ਉਸ ਨੇ ਕਿਹਾ, ''ਇਸ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਇਕ-ਦੂਜੇ ਨਾਲ ਨਾ ਮਿਲ-ਜੁਲ ਕੇ ਹੀ ਰੋਕਿਆ ਜਾ ਸਕਦਾ ਹੈ।'' ਉਸ ਨੇ ਕਿਹਾ, ''ਅਸੀਂ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਘਰਾਂ 'ਚ ਹੀ ਰਹਿ ਰਹੇ ਹਾਂ। ਤੁਸੀਂ ਵੀ ਇਹੀ ਕਰੋ।'' ਅਨੁਸ਼ਕਾ ਨੇ ਕਿਹਾ, ''ਘਰ ਰਹੋ ਅਤੇ ਸਿਹਤਮੰਦ ਰਹੋ।'' ਮੋਦੀ ਨੇ 22 ਮਾਰਚ ਨੂੰ 'ਜਨਤਾ ਕਰਫਿਊ' ਦੀ ਅਪੀਲ ਕੀਤੀ ਹੈ, ਜਿਸ 'ਚ ਲੋਕਾਂ ਨੂੰ ਸਵੇਰੇ 7 ਤੋਂ ਰਾਤ 9 ਵਜੇ ਤਕ ਘਰ 'ਚੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ।

Gurdeep Singh

This news is Content Editor Gurdeep Singh