ਕੋਹਲੀ ਦਾ ਕਰੀਅਰ ਅਜੇ ਖਤਮ ਨਹੀਂ ਹੋਇਆ : ਗਾਂਗੁਲੀ

11/15/2023 9:08:42 PM

ਕੋਲਕਾਤਾ, (ਭਾਸ਼ਾ)- ਵਿਰਾਟ ਕੋਹਲੀ ਦੇ 50ਵੇਂ ਸੈਂਕੜੇ ਤੋਂ ਬਾਅਦ ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਖਿਡਾਰੀ ਆਪਣੇ ਕਰੀਅਰ ਵਿਚ ਹੋਰ ਵੀ ਕਈ ਉਪਲਬਧੀਆਂ ਹਾਸਲ ਕਰੇਗਾ। ਕੋਹਲੀ ਨੇ ਵਾਨਖੇੜੇ ਸਟੇਡੀਅਮ 'ਚ ਨਿਊਜ਼ੀਲੈਂਡ ਦੇ ਖਿਲਾਫ ਵਿਸ਼ਵ ਕੱਪ ਸੈਮੀਫਾਈਨਲ ਦੌਰਾਨ ਆਪਣਾ 50ਵਾਂ ਵਨਡੇ ਸੈਂਕੜਾ ਲਗਾਇਆ ਤੇ ਆਪਣੇ ਆਦਰਸ਼ ਸਚਿਨ ਤੇਂਦੁਲਕਰ ਤੋਂ ਇਕ ਸੈਂਕੜਾ ਅੱਗੇ ਵਧਿਆ। 

ਇਹ ਵੀ ਪੜ੍ਹੋ : ਧਰਮ ਪਰਿਵਰਤਨ ਦੇ ਮਾਮਲੇ ਨੂੰ ਲੈ ਕੇ ਇੰਜ਼ਮਾਮ 'ਤੇ ਵਰ੍ਹੇ ਹਰਭਜਨ, ਸੁਣਾਈਆਂ ਖਰੀਆਂ-ਖਰੀਆਂ

ਗਾਂਗੁਲੀ ਨੇ ਇੱਥੇ ਈਡਨ ਗਾਰਡਨ 'ਚ ਪੱਤਰਕਾਰਾਂ ਨੂੰ ਕਿਹਾ, ''ਕੋਹਲੀ ਦੀ ਉਪਲੱਬਧੀ ਤੱਕ ਪਹੁੰਚਣ ਲਈ ਕਾਫੀ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ। ਉਸਦਾ ਕਰੀਅਰ ਅਜੇ ਖਤਮ ਨਹੀਂ ਹੋਇਆ ਹੈ। ਇਹ ਇਕ ਸ਼ਾਨਦਾਰ ਪ੍ਰਾਪਤੀ ਹੈ।'' ਗਾਂਗੁਲੀ ਨੇ ਇਸ ਮੌਕੇ 'ਤੇ ਹਮਲਾਵਰ ਕ੍ਰਿਕਟ ਖੇਡਣ ਲਈ ਭਾਰਤੀ ਟੀਮ ਦੀ ਤਾਰੀਫ ਕੀਤੀ। ਉਸ ਨੇ ਕਿਹਾ, ''ਭਾਰਤ ਇਸ ਸਮੇਂ ਸ਼ਾਨਦਾਰ ਕ੍ਰਿਕਟ ਖੇਡ ਰਿਹਾ ਹੈ। ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ ਜਾਂ ਕੋਈ ਗੇਂਦਬਾਜ਼ ਹੋਵੇ। ਇਹ ਇੱਕ ਪੂਰੀ ਟੀਮ ਹੈ, ਇਸ ਟੀਮ ਵਿੱਚ ਜ਼ਬਰਦਸਤ ਪ੍ਰਤਿਭਾ ਹੈ। ਪਰ ਸਾਨੂੰ ਇੱਕ ਵਾਰ ਵਿੱਚ ਇੱਕ ਮੈਚ ਬਾਰੇ ਸੋਚਣ ਦੀ ਲੋੜ ਹੈ।''

ਇਹ ਵੀ ਪੜ੍ਹੋ : ਵਿਰਾਟ ਦੇ 'ਰਿਕਾਰਡ' ਸੈਂਕੜੇ ਦੀ ਸਚਿਨ ਨੇ ਕੀਤੀ ਤਾਰੀਫ਼, ਟਵੀਟ ਕਰ ਕਿਹਾ- ਮੈਂ ਇਸ ਤੋਂ ਜ਼ਿਆਦਾ ਖੁਸ਼ ਨਹੀਂ ਹੋ ਸਕਦਾ...

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਾਬਕਾ ਮੁਖੀ ਨੇ ਕਿਹਾ ਕਿ ਵਾਨਖੇੜੇ ਮੈਦਾਨ ਦੀ ਪਿੱਚ ਵਿੱਚ ਕੁਝ ਵੀ ਗਲਤ ਨਹੀਂ ਹੈ। ਉਸ ਨੇ ਕਿਹਾ, ''ਉਹ ਜਿਸ ਪਿੱਚ 'ਤੇ ਖੇਡ ਰਹੇ ਹਨ, ਉਹ ਚੰਗੀ ਪਿੱਚ ਲੱਗ ਰਹੀ ਹੈ। ਇਹ ਦੋਵੇਂ ਟੀਮਾਂ ਲਈ ਸਮਾਨ ਹੈ। ਵਾਨਖੇੜੇ ਦੀ ਪਿੱਚ 'ਚ ਕੁਝ ਵੀ ਗਲਤ ਨਹੀਂ ਹੈ।'' 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

Tarsem Singh

This news is Content Editor Tarsem Singh