ਇਕ ਨੰਬਰ ਦੇ ਕਾਰ ਲਵਰ ਹਨ ਕੋਹਲੀ, ਦੇਖਣਾ ਚਾਹੋਗੇ ਉਨ੍ਹਾਂ ਦੇ ਗੈਰਾਜ਼ ''ਚ ਗੱਡੀਆਂ ਦਾ ਕਲੈਕਸ਼ਨ

09/08/2017 2:05:53 PM

ਨਵੀਂ ਦਿੱਲੀ— ਕ੍ਰਿਕਟਰਾਂ ਅਤੇ ਕਾਰਾਂ ਦਾ ਪੁਰਾਣਾ ਨਾਤਾ ਰਿਹਾ ਹੈ। ਸਚਿਨ ਤੇਂਦੁਲਕਰ ਹੋਣ ਜਾਂ ਫਿਰ ਮਹਿੰਦਰ ਸਿੰਘ ਧੋਨੀ, ਇਹ ਸਭ ਆਟੋ ਮੋਬਾਇਲ ਲਵਰ ਹਨ। ਪਰ ਇਸ ਸ਼ੌਂਕ ਦੇ ਮਾਮਲੇ ਵਿਚ ਇਨੀਂ ਦਿਨੀਂ ਇਨ੍ਹਾਂ ਨੂੰ ਨਵਾਂ ਖਿਡਾਰੀ ਟੱਕਰ ਦੇ ਰਿਹੇ ਹੈ। ਗੈਰਾਜ ਵਿਚ ਇਕ ਤੋਂ ਇਕ ਮਹਿੰਗੀਆਂ ਅਤੇ ਸ਼ਾਨਦਾਰ ਕਾਰਾਂ ਲਿਆ ਕੇ। ਅਸੀਂ ਗੱਲ ਕਰ ਰਹੇ ਹਾਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ। ਉਨ੍ਹਾਂ ਨੂੰ ਵੀ ਗੱਡੀਆਂ ਦਾ ਖੂਬ ਸ਼ੌਂਕ ਹੈ। ਹਾਲ ਹੀ ਵਿਚ ਉਨ੍ਹਾਂ ਨੇ ਆਡੀ ਆਰ-8 ਐਲ.ਐਮ.ਐਕਸ. ਖਰੀਦੀ ਸੀ।
ਜਿਹੋ-ਜਿਹਾ ਕੋਹਲੀ ਦਾ ਨਾਮ ਹੈ, ਉਂਝ ਹੀ ਉਨ੍ਹਾਂ ਦਾ ਵਿਰਾਟ ਕਾਰ ਕਲੈਕਸ਼ਨ ਹੈ। ਲਗਜਰੀ ਬ੍ਰਾਂਡ ਆਡੀ ਤੋਂ ਲੈ ਕੇ ਟੋਯੋਟਾ ਦੀ ਕਾਰ ਉਨ੍ਹਾਂ ਦੇ ਗੈਰਾਜ ਦੀ ਸ਼ਾਨ ਵਧਾਉਂਦੀ ਹੈ। ਅੱਜ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿ ਉਨ੍ਹਾਂ ਤੋਂ ਕਿਹੜੀਆਂ-ਕਿਹੜੀਆਂ ਗੱਡੀਆਂ ਹਨ, ਜਿਨ੍ਹਾਂ ਦੀ ਕੋਹਲੀ ਸਵਾਰੀ ਕਰਦੇ ਹਨ।
ਸ਼ੋ-ਰੂਮ ਵਿਚ ਆਪਣੀ ਨਵੀਂ ਨਵੇਲੀ ਆਡੀ ਏ-8 ਡਬਲਿਊ 12 ਕਵਾਟਰੋ ਨਾਲ ਵਿਰਾਟ ਕੋਹਲੀ।


ਹਾਈਵੇ ਉੱਤੇ ਪੀਲੀ ਰੰਗ ਦੀ ਇਸ ਸ਼ਾਨਦਾਰ ਸਪੋਰਟਸ ਕਾਰ ਨਾਲ ਖੂਬ ਜਮ ਰਹੇ ਹਨ ਕੋਹਲੀ। ਇਹ ਉਨ੍ਹਾਂ ਦੀ ਆਡੀ ਆਰ-8 ਬੀ 10 ਪਲੱਸ ਮਾਡਲ ਵਾਲੀ ਕਾਰ ਹੈ।


 

ਵਿਰਾਟ ਦੀ ਕਾਰ ਕਲੈਕਸ਼ਨ 'ਚ ਆਡੀ ਕਿਊ-7 ਵੀ ਹੈ।

ਜਿਸ ਰੇਨਾਲਟ ਡਸਟਰ ਉੱਤੇ ਕੋਹਲੀ ਟੀਮ ਦੇ ਬਾਕੀ ਸਾਥੀਆਂ ਨਾਲ ਬੈਠੇ ਹਨ, ਉਹ ਉਨ੍ਹਾਂ ਨੂੰ 23 ਸਾਲ ਦੀ ਉਮਰ ਵਿਚ ਮੈਨ ਆਫ ਦਿ ਸੀਰੀਜ਼ (2012) ਦੇ ਖਿਤਾਬ ਦੇ ਤੌਰ ਉੱਤੇ ਸ਼੍ਰੀਲੰਕਾ ਵਿਚ ਦਿੱਤੀ ਗਈ ਸੀ।

 

ਵਿਰਾਟ ਕੋਲ ਆਡੀ ਦੀ ਐਸ-6 ਵੀ ਹੈ।

ਲਗਜਰੀ ਗੱਡੀਆਂ ਦੇ ਇਲਾਵਾ ਉਨ੍ਹਾਂ ਦੇ ਕਾਰ ਸਲੈਕਸ਼ਨ ਵਿਚ ਟਯੋਟਾ ਫਾਰਚੂਨਰ ਵੀ ਮਿਲ ਜਾਵੇਗੀ।