ਕੋਹਲੀ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ, T20 WC ਇਤਿਹਾਸ ਦਾ ਸਭ ਤੋਂ ਵੱਡਾ ਰਿਕਾਰਡ ਤੋੜਿਆ

11/02/2022 8:11:13 PM

ਸਪੋਰਟਸ ਡੈਸਕ— ਬੰਗਲਾਦੇਸ਼ ਖਿਲਾਫ ਟੀ-20 ਵਿਸ਼ਵ ਕੱਪ ਦੇ ਮੈਚ 'ਚ ਭਾਰਤ ਦੇ ਮਹਾਨ ਬੱਲੇਬਾਜ਼ ਵਿਰਾਟ ਕੋਹਲੀ ਦੇ ਬੱਲੇ ਨੇ ਇਕ ਵਾਰ ਫਿਰ ਤਬਾਹੀ ਮਚਾਈ ਹੈ। ਉਸ ਨੇ 44 ਗੇਂਦਾਂ 'ਤੇ ਅਜੇਤੂ 64 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਕੋਹਲੀ ਨੇ ਟੀ-20 ਵਿਸ਼ਵ ਕੱਪ ਦੇ ਇਤਿਹਾਸ ਦਾ ਸਭ ਤੋਂ ਵੱਡਾ ਰਿਕਾਰਡ ਤੋੜ ਦਿੱਤਾ ਹੈ।

ਉਸ ਨੇ ਇਸ ਮੈਚ ਵਿੱਚ 16 ਦੌੜਾਂ ਬਣਾਉਂਦਿਆਂ ਹੀ ਟੀ-20 ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਬਣਾਇਆ। ਕੋਹਲੀ ਹੁਣ ਸ਼੍ਰੀਲੰਕਾ ਦੇ ਸਾਬਕਾ ਮਹਾਨ ਖਿਡਾਰੀ ਮਹੇਲਾ ਜੈਵਰਧਨੇ ਨੂੰ ਪਛਾੜਦੇ ਹੋਏ ਟੀ-20 ਵਿਸ਼ਵ ਕੱਪ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।

ਇਹ ਵੀ ਪੜ੍ਹੋ : T20I Ranking : ਸੂਰਯਕੁਮਾਰ ਯਾਦਵ ਬਣੇ ਨੰਬਰ-1 ਬੱਲੇਬਾਜ਼, ਮੁਹੰਮਦ ਰਿਜ਼ਵਾਨ ਨੂੰ ਛੱਡਿਆ ਪਿੱਛੇ

ਕੋਹਲੀ ਨੇ ਟੀ-20 ਵਿਸ਼ਵ ਕੱਪ ਦੀਆਂ 25 ਮੈਚਾਂ ਦੀਆਂ 23 ਪਾਰੀਆਂ 'ਚ ਇਹ ਰਿਕਾਰਡ ਬਣਾਇਆ ਹੈ। ਜੈਵਰਧਨੇ ਨੇ ਟੀ-20 ਵਿਸ਼ਵ ਕੱਪ ਦੇ 31 ਮੈਚਾਂ ਦੀਆਂ 31 ਪਾਰੀਆਂ 'ਚ 1016 ਦੌੜਾਂ ਬਣਾਈਆਂ। ਭਾਰਤ ਵੱਲੋਂ ਕੋਹਲੀ ਤੋਂ ਇਲਾਵਾ ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਵੀ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਟਾਪ-5 ਵਿੱਚ ਸ਼ਾਮਲ ਹਨ। ਉਹ ਟੀ-20 ਵਿਸ਼ਵ ਕੱਪ ਦੀਆਂ 37 ਪਾਰੀਆਂ 'ਚ 921 ਦੌੜਾਂ ਬਣਾ ਕੇ ਚੌਥੇ ਸਥਾਨ 'ਤੇ ਮੌਜੂਦ ਹੈ।

ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਚੋਟੀ ਦੇ 5 ਖਿਡਾਰੀ

ਨਾਮ                                            ਮੈਚ                    ਦੌੜਾਂ                
1. ਵਿਰਾਟ ਕੋਹਲੀ (ਭਾਰਤ)                 25                   1065
2. ਮਹੇਲਾ ਜੈਵਰਧਨੇ (ਸ਼੍ਰੀਲੰਕਾ)            31                   1016
3. ਕ੍ਰਿਸ ਗੇਲ (ਵੈਸਟ ਇੰਡੀਜ਼)             33                    965
4. ਰੋਹਿਤ ਸ਼ਰਮਾ ਸ਼ਰਮਾ (ਭਾਰਤ)         37                    921
5. ਤਿਲਕਰਤਨੇ ਦਿਲਸ਼ਾਨ (SL)          35                   897

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh