ਭਾਰਤੀ ਕ੍ਰਿਕਟ ਟੀਮ ਦੇ ਵੱਡੇ ਫੈਨ ਨੂੰ ਮਿਲੇ ਕੋਹਲੀ, ਰੋਹਿਤ ਤੇ ਕੋਚ ਸ਼ਾਸਤਰੀ (ਵੀਡੀਓ)

08/08/2019 8:42:06 PM

ਸਪੋਰਟਸ ਡੈੱਕਸ— ਭਾਰਤ ਨੇ ਵੈਸਟਇੰਡੀਜ਼ ਦੇ ਨਾਲ ਖੇਡੀ ਗਈ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ ਵਿੰਡੀਜ਼ ਨੂੰ ਕਲੀਨ ਸਵੀਪ ਕਰਦੇ ਹੋਏ 3-0 ਨਾਲ ਜਿੱਤ ਹਾਸਲ ਕੀਤੀ। ਗੁਆਨਾ 'ਚ ਤੀਜਾ ਤੇ ਆਖਰੀ ਮੈਚ ਜਿੱਤਣ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ, ਉਪ ਕਪਤਾਨ ਰੋਹਿਤ ਸ਼ਰਮਾ ਤੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਆਪਣੇ ਖਾਸ ਫੈਨ ਨਾਲ ਮੁਲਾਕਾਤ ਕੀਤੀ। ਲੇਰੋਏ ਨਾਂ ਦਾ ਇਹ ਫੈਨ ਦੇਖ ਨਹੀਂ ਸਕਦਾ ਪਰ ਫਿਰ ਵੀ ਭਾਰਤੀ ਕ੍ਰਿਕਟ ਟੀਮ ਦਾ ਬਹੁਤ ਵੱਡਾ ਫੈਨ ਹੈ।

 
 
 
 
 
 
 
 
 
 
 
 
 
 

💙💙 Warm gesture from the Captain, vice-captain & coach to meet and greet Leory a #TeamIndia fan who keeps Indian cricket close to his heart 👌🏻🇮🇳🙏🏻🙌🏻 Swipe 👉🏻👈🏻 for pics 📸📸

A post shared by Team India (@indiancricketteam) on Aug 7, 2019 at 5:35am PDT


ਮੈਚ ਤੋਂ ਬਾਅਦ ਕੋਹਲੀ ਤੇ ਰੋਹਿਤ ਸ਼ਰਮਾ ਲੇਰੋਏ ਨੂੰ ਮਿਲੇ। ਇਸ ਦੌਰਾਨ ਉਨ੍ਹਾਂ ਨੇ ਲੋਰੋਏ ਦੇ ਨਾਲ ਤਸਵੀਰਾਂ ਵੀ ਖਿਚਵਾਈਆਂ। ਕਪਤਾਨ ਕੋਹਲੀ ਨਾਲ ਮਿਲਣ ਤੋਂ ਬਾਅਦ ਲੇਰੋਏ ਨੇ ਦੱਸਿਆ ਕਿ ਉਹ ਕਿਸ ਤਰ੍ਹਾਂ ਉਸਦੇ ਹਮਲਾਵਰ ਬੱਲੇਬਾਜ਼ੀ ਦੇ ਅੰਦਾਜ਼ ਨਾਲ ਜੁੜੇ ਹੋਏ ਹਨ। ਲੇਰੋਏ ਨੇ ਕੋਹਲੀ ਨਾਲ ਗੱਲ ਕਰਦੇ ਕਿਹਾ ਕਿ ਵਿਸ਼ਵ ਕੱਪ 'ਚ ਉਹ ਭਾਰਤੀ ਟੀਮ ਦਾ ਸਮਰਥਨ ਕਰ ਰਿਹਾ ਸੀ ਤੇ ਜਦੋਂ ਟੀਮ ਸੈਮੀਫਾਈਨਲ 'ਚ ਨਿਊਜ਼ੀਲੈਂਡ ਤੋਂ ਹਾਰੀ ਸੀ ਤਾਂ ਉਹ ਬਹੁਤ ਦੁਖੀ ਹੋਏ ਸੀ। ਇਸਦਾ ਵੀਡੀਓ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤਾ ਗਿਆ ਹੈ।


Gurdeep Singh

Content Editor

Related News