ਜਾਣੋਂ ਕੌਣ ਹਨ ਆਈ. ਪੀ. ਐੱਲ. ਦੇ ਟਾਪ 5 ਬੱਲੇਬਾਜ਼

03/01/2020 8:36:43 PM

ਜਲੰਧਰ— ਟੀ-20 ਲੀਗ ਆਈ. ਪੀ. ਐੱਲ. 'ਚ ਖੇਡਣ ਦਾ ਸੁਪਨਾ ਹਰ ਕ੍ਰਿਕਟ ਖਿਡਾਰੀ ਦਾ ਹੁੰਦਾ ਹੈ। ਆਈ. ਪੀ. ਐੱਲ. 'ਚ ਦੁਨੀਆ ਭਰ ਦੇ ਸ਼ਾਨਦਾਰ ਖਿਡਾਰੀਆਂ ਨੂੰ ਟੀਮ 'ਚ ਚੁਣਿਆ ਜਾਂਦਾ ਹੈ। ਇਸ ਲੀਗ ਦੇ ਲਈ ਭਾਰਤ 'ਚ ਹੀ ਨਹੀਂ ਬਲਕਿ ਵਿਦੇਸ਼ਾਂ 'ਚ ਵੀ ਬਹੁਤ ਦਿਵਾਨਗੀ ਦਿਖਾਈ ਦਿੰਦੀ ਹੈ। ਇਸ ਵਜ੍ਹਾ ਨਾਲ ਆਈ. ਪੀ. ਐੱਲ. ਨੂੰ ਕ੍ਰਿਕਟ ਦੀ ਸਭ ਤੋਂ ਵੱਡੀ ਲੀਗ ਦਾ ਖਿਤਾਬ ਮਿਲਿਆ ਹੋਇਆ ਹੈ। ਇਸ ਲੀਗ 'ਚ ਕ੍ਰਿਕਟ ਦੇ ਦਿੱਗਜ ਸਚਿਨ ਤੇਂਦੁਲਕਰ, ਰਿਕੀ ਪੋਂਟਿੰਗ, ਰਾਹੁਲ ਦ੍ਰਾਵਿੜ, ਸ਼ੇਨ ਵਾਰਨ, ਮੁਰਲੀਧਰਨ, ਬ੍ਰੈਟ ਲੀ ਤੇ ਮੈਕਗ੍ਰਾ ਵਰਗੇ ਖਿਡਾਰੀ ਆਪਣਾ ਯੋਗਦਾਨ ਦੇ ਚੁੱਕੇ ਹਨ। ਆਓ ਜਾਣਦੇ ਹਾਂ ਆਈ. ਪੀ. ਐੱਲ. ਇਤਿਹਾਸ ਦੇ 5 ਸਭ ਤੋਂ ਵੱਡੇ ਬੱਲੇਬਾਜ਼ਾਂ ਦੇ ਬਾਰੇ 'ਚ-
1. ਵਿਰਾਟ ਕੋਹਲੀ—


ਵਿਰਾਟ ਕੋਹਲੀ ਦੁਨੀਆ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ 'ਚੋਂ ਇਕ ਹੈ। ਵਿਰਾਟ ਦੇ ਲਈ 2016 'ਚ ਹੋਏ ਆਈ. ਪੀ. ਐੱਲ. ਸਭ ਤੋਂ ਸ਼ਾਨਦਾਰ ਰਿਹਾ ਜਿਸ 'ਚ ਵਿਰਾਟ ਨੇ 4 ਸੈਂਕੜਿਆਂ ਦੀ ਮਦਦ ਨਾਲ 900 ਤੋਂ ਜ਼ਿਆਦਾ ਦੌੜਾਂ ਬਣਾਈਆਂ ਤੇ ਇਕੱਲੇ ਹੀ ਆਪਣੇ ਦਮ 'ਤੇ ਆਪਣੀ ਟੀਮ ਆਰ. ਬੀ. ਆਈ. ਨੂੰ ਫਾਈਨਲ ਤਕ ਪਹੁੰਚਾਉਣ 'ਚ ਸਫਲ ਰਹੇ। ਵਿਰਾਟ ਨੇ ਆਈ. ਪੀ. ਐੱਲ. 'ਚ 177 ਮੈਚ ਖੇਡੇ ਹਨ ਤੇ 5412 ਦੌੜਾਂ ਬਣਾਈਆਂ ਹਨ। ਵਿਰਾਟ ਦੇ ਨਾਂ ਆਈ. ਪੀ. ਐੱਲ. 'ਚ 5 ਸੈਂਕੜੇ ਤੇ 36 ਅਰਧ ਸੈਂਕੜੇ ਦਰਜ ਹਨ।
2. ਰੋਹਿਤ ਸ਼ਰਮਾ—


ਹਿੱਟਮੈਨ ਦੇ ਨਾਂ ਨਾਲ ਮਸ਼ਹੂਰ ਰੋਹਿਤ ਸ਼ਰਮਾ ਆਈ. ਪੀ. ਐੱਲ. ਦੇ ਸਭ ਤੋਂ ਵੱਡੇ ਸਫਲ ਬੱਲੇਬਾਜ਼ਾਂ 'ਚੋਂ ਇਕ ਹਨ। ਵਿਰਾਟ ਤੇ ਰੈਨਾ ਤੋਂ ਬਾਅਦ ਉਹ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਰੋਹਿਤ ਨੇ ਆਈ. ਪੀ. ਐੱਲ. ਦੇ 188 ਮੈਚ ਖੇਡੇ ਹਨ, ਜਿਸ 'ਚ ਉਸ ਨੇ ਸੈਂਕੜਾ ਤੇ 36 ਅਰਧ ਸੈਂਕੜੇ ਦੇ ਨਾਲ 4898 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਉਹ ਆਪਣੀ ਟੀਮ ਮੁੰਬਈ ਇੰਡੀਅਨਸ ਨੂੰ 2013, 2015, 2017 ਤੇ 2019 'ਚ ਆਈ. ਪੀ. ਐੱਲ. ਦਾ ਖਿਤਾਬ ਜਿੱਤਾ ਚੁੱਕੇ ਹਨ।
3. ਸੁਰੇਸ਼ ਰੈਨਾ—


ਖੱਬੇ ਹੱਥ ਦੇ ਬੱਲੇਬਾਜ਼ ਸੁਰੇਸ਼ ਰੈਨਾ ਆਈ. ਪੀ. ਐੱਲ. ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ। ਆਈ. ਪੀ. ਐੱਲ. ਦੇ ਇਤਿਹਾਸ 'ਚ ਰੈਨਾ ਨੇ ਆਪਣੀਆਂ ਲਗਾਤਾਰ ਦੌੜਾਂ ਬਣਾਉਣ ਦੀ ਕਲਾ ਨਾਲ ਸਭ ਨੂੰ ਮੋਹਿਤ ਕੀਤਾ। ਰੈਨਾ ਚੇਨਈ ਸੁਪਰ ਕਿੰਗਸ ਦੇ ਲਈ ਨੰਬਰ 3 'ਤੇ ਬੱਲੇਬਾਜ਼ੀ ਲਈ ਆਉਂਦੇ ਹਨ ਤੇ ਉਨ੍ਹਾਂ ਨੇ 193 ਮੈਚਾਂ 'ਚ ਸੀ. ਐੱਸ. ਕੇ. ਦੇ ਲਈ 5368 ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਇਸ ਦੌਰਾਨ ਰੈਨਾ ਨੇ 28 ਅਰਧ ਸੈਂਕੜੇ ਵੀ ਲਗਾਏ ਹਨ ਤੇ ਸੀ. ਐੱਸ. ਕੇ. ਨੂੰ 2009, 2010 ਤੇ 2018 'ਚ ਆਈ. ਪੀ. ਐੱਲ. ਦਾ ਖਿਤਾਬ ਜਿਤਾਉਣ 'ਚ ਅਹਿਮ ਭੂਮੀਕਾ ਨਿਭਾਈ ਹੈ।
4. ਡੇਵਿਡ ਵਾਰਨਰ-


ਡੇਵਿਡ ਵਾਰਨਰ ਸਭ ਤੋਂ ਖਤਰਨਾਕ ਬੱਲੇਬਾਜ਼ਾਂ 'ਚੋਂ ਇਕ ਹੈ। ਵਾਰਨਰ ਨੂੰ ਅਸਲੀ ਪਹਿਚਾਣ ਵੀ ਆਈ. ਪੀ. ਐੱਲ. 'ਚ ਖੇਡਣ ਤੋਂ ਬਾਅਦ ਹੀ ਮਿਲੀ। ਵਾਰਨਰ 2015, 2017 ਤੇ 2019 ਤਕ ਤਿੰਨ ਬਾਰ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਆਰੈਂਜ ਕੈਪ ਜਿੱਤੀ ਹੈ। ਉਸਦੀ ਕਪਤਾਨੀ 'ਚ ਸਨਰਾਈਜਰਸ ਹੈਦਰਾਬਾਦ ਨੇ 2016 'ਚ ਆਪਣਾ ਪਹਿਲਾ ਆਈ. ਪੀ. ਐੱਲ. ਖਿਤਾਬ ਵੀ ਜਿੱਤਿਆ ਸੀ। ਵਾਰਨਰ ਨੇ ਆਈ. ਪੀ. ਐੱਲ. ਦੇ 126 ਮੈਚਾਂ 'ਚ 4706 ਦੌੜਾਂ ਬਣਾਈਆਂ ਹਨ, ਜਿਸ 'ਚ 4 ਸੈਂਕੜੇ ਤੇ 44 ਅਰਧ ਸੈਂਕੜੇ ਵੀ ਸ਼ਾਮਲ ਹਨ।
5. ਕ੍ਰਿਸ ਗੇਲ-


ਦੁਨੀਆ ਹੀ ਹਰ ਟੀ-20 ਲੀਗ 'ਚ ਆਪਣੇ ਬੱਲੇ ਨਾਲ ਦੌੜਾਂ ਬਣਾਉਣ ਵਾਲੇ ਵਿੰਡੀਜ਼ ਦੇ ਖੱਬੇ ਹੱਥ ਦੇ ਬੱਲੇਬਾਜ਼ ਕ੍ਰਿਸ ਗੇਲ ਦਾ ਬੱਲਾ ਆਈ. ਪੀ. ਐੱਲ. 'ਚ ਵੀ ਖੂਬ ਬੋਲਦਾ ਹੈ। ਉਹ ਲਗਾਤਾਰ 2011-12 'ਚ ਆਰੈਂਜ ਕੈਪ ਜਿੱਤਣ ਵਾਲੇ ਬੱਲੇਬਾਜ਼ ਹਨ। ਗੇਲ ਆਈ. ਪੀ. ਐੱਲ. ਦੇ ਕੇ. ਕੇ. ਆਰ. ਤੇ ਪੰਜਾਬ ਦੀ ਟੀਮ ਵਲੋਂ ਖੇਡ ਚੁੱਕੇ ਹਨ। ਉਸਦੇ ਨਾਂ ਆਈ. ਪੀ. ਐੱਲ. 'ਚ ਸਭ ਤੋਂ ਵੱਡੀ 175 ਦੌੜਾਂ ਦੀ ਪਾਰੀ ਖੇਡਣ ਦਾ ਰਿਕਾਰਡ ਹੈ। ਗੇਲ ਨੇ ਆਈ. ਪੀ. ਐੱਲ. 'ਚ 4484 ਦੌੜਾਂ ਬਣਾਈਆਂ ਹਨ, ਜਿਸ 'ਚ 6 ਸੈਂਕੜੇ ਸ਼ਾਮਲ ਹਨ।

Gurdeep Singh

This news is Content Editor Gurdeep Singh