ਕੇ.ਐੱਲ.ਰਾਹੁਲ ''ਤੇ ਫਿਦਾ ਹੋਈ ਪਾਕਿਸਤਾਨੀ ਐਂਕਰ, ਬਿਨ੍ਹਾਂ ਕਿਸੇ ਡਰ ਦੇ ਕਹੀ ਦਿਲ ਦੀ ਗੱਲ

Wednesday, May 09, 2018 - 01:44 PM (IST)

ਨਵੀਂਦਿੱਲੀ—ਆਈ.ਪੀ.ਐੱਲ. ਸੀਜ਼ਨ-11 ਦੇ 40ਵੇਂ ਮੁਕਾਬਲੇ 'ਚ ਮੰਗਲਵਾਰ ਨੂੰ ਰਾਜਸਥਾਨ ਰਾਇਲਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ 15 ਦੌੜਾਂ ਨਾਲ ਮਾਤ ਦਿੱਤੀ। ਹਾਲਾਂਕਿ ਰਾਜਸਥਾਨ ਦਾ ਇਹ ਮੁਕਾਬਲਾ ਜਿੱਤਣ ਦੇ ਬਾਵਜੂਦ ਪੰਜਾਬ ਦੇ ਓਪਨਰ ਬੱਲੇਬਾਜ਼ ਕੇ.ਐੱਲ. ਰਾਹੁਲ ਇਸ ਮੈਚ ਦੇ ਹੀਰੋ ਬਣ ਗਏ। ਇਸ ਮੈਚ 'ਚ ਰਾਹੁਲ ਨੇ ਆਖਰੀ ਤੱਕ ਜੰਗ ਲੜਦੇ ਹੋਏ ਸਭ ਤੋਂ ਵਧੀਆ 95 ਦੌੜਾਂ ਦੀ ਪਾਰੀ ਖੇਡੀ।

ਰਾਹੁਲ ਦੀ ਬਿਹਤਰੀਮ ਪਾਰੀ ਦੇ ਬਾਵਜੂਦ ਕਿੰਗਜ਼ ਇਲੈਵਨ ਪੰਜਾਬ ਇਹ ਮੈਚ ਬਚਾਉਣ 'ਚ ਨਾਕਾਮਯਾਬ ਹੋ ਗਈ, ਪਰ ਓਪਨਰ ਬੱਲੇਬਾਜ਼ ਫੈਂਸ ਦਾ ਦਿਲ ਜਿੱਤਣ 'ਚ ਕਾਮਯਾਬ ਹੋ ਗਏ। ਰਾਹੁਲ ਨੇ ਇਸ ਕੀਮਤੀ ਪਾਰੀ 'ਚ 11 ਚੌਕੇ ਅਤੇ ਦੋ ਸ਼ਾਨਦਾਰ ਛੱਕੇ ਵੀ ਲਗਾਏ।

ਇਸਦੇ ਬਾਅਦ ਰਾਹੁਲ ਦੀ ਬੱਲੇਬਾਜ਼ੀ ਦੇ ਮੁਰੀਦ ਨਾ ਸਿਰਫ ਭਾਰਤੀ ਫੈਂਸ ਹੋ ਗਏ, ਬਲਕਿ ਪਾਕਿਸਤਾਨ ਦੀ ਮਸ਼ਹੂਰ ਟੀ.ਵੀ. ਐਂਕਰ ਜੈਨਬ ਅਬਾਸ ਨੇ ਵੀ ਉਨ੍ਹਾਂ ਦੀ ਤਾਰੀਫ 'ਚ ਟਵੀਟ ਕੀਤਾ। ਜੈਨਬ ਨੇ ਆਪਣੇ ਟਵਿਟਰ ਅਕਾਉਂਟ 'ਤੇ ਲਿਖਿਆ, 'ਕੇ.ਐੱਲ. ਰਾਹੁਲ ਪ੍ਰਭਾਵਸ਼ਾਲੀ , ਸ਼ਾਨਦਾਰ ਟਾਈਮਿੰਗ... ਦੇਖ ਕੇ ਮਜ੍ਹਾ ਆਇਆ।'

ਦੱਸ ਦਈਏ ਕਿ ਇਸ ਤੋਂ ਪਹਿਲਾਂ ਸਨਰਾਈਜ਼ਰਸ ਦੇ ਸਪਿਨ ਗੇਂਦਬਾਜ਼ ਰਾਸ਼ਿਦ ਖਾਨ ਅਤੇ ਮੁੰਬਈ ਦੇ ਸਪਿਨ ਗੇਂਦਬਾਜ਼ ਮਾਇੰਕ ਮਾਰਕੰਡੇ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਪਾਕਿਸਤਾਨ ਦੀ ਮਸ਼ਹੂਰ ਟੈਲੀਵਿਜ਼ਨ ਐਂਕਰ ਜੈਨਬ ਅਬਾਸ ਨੇ ਟਵਿੱਟਰ 'ਤੇ ਉਨ੍ਹਾਂ ਦੀ ਤਾਰੀਫ ਕੀਤੀ ਸੀ। ਹਾਲਾਂਕਿ ਹਰ ਬਾਰ ਦੀ ਤਰ੍ਹਾਂ ਇਕ ਬਾਰ ਫਿਰ ਫੈਂਸ ਨੇ ਉਨ੍ਹਾਂ ਨੂੰ ਜ਼ਬਰਦਸਤ ਟ੍ਰੋਲ ਕੀਤਾ।

ਫੈਂਸ ਨੇ ਉਨ੍ਹਾਂ ਦੇ ਟਵੀਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ ਸੀ,' ਚੰਗੀ ਜਾ ਰਹੀ ਹੋ... ਸਟਾਰ ਸਪੋਰਟਸ 'ਚ ਨੌਕਰੀ ਮਿਲ ਜਾਵੇਗੀ।' ਤਾਂ ਉੱਥੇ ਹੀ ਕਿਸੇ ਨੇ ਲਿਖਿਆ, ' ਇਹ ਸਭ ਕਰਕੇ ਤੁਹਾਨੂੰ ਆਈ.ਪੀ.ਐੱਲ. ਹੋਸਟ ਕਰਨ ਦਾ ਨਹੀਂ ਮਿਲਣ ਵਾਲਾ.. ਕਿਰਪਾ ਇਹ ਸਭ ਬੰਦ ਕਰ ਦਿਓ।'
 


Related News