ਕੇ. ਐੱਲ. ਰਾਹੁਲ ਨੇ ਟੀ-20 WC 2020 'ਚ ਖੇਡਣ ਨੂੰ ਲੈ ਕੇ ਦਿੱਤਾ ਵੱਡਾ ਬਿਆਨ

02/03/2020 11:42:23 AM

ਸਪੋਰਟਸ ਡੈਸਕ— ਕ੍ਰਿਕਟ 'ਚ ਸ਼ਾਨਦਾਰ ਲੈਅ ਹਾਸਲ ਕਰਨ ਵਾਲੇ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਨੇ ਕਿਹਾ ਕਿ ਉਹ ਅਜੇ ਟੀ-20 ਵਰਲਡ ਕੱਪ ਦੇ ਬਾਰੇ 'ਚ ਜ਼ਿਆਦਾ ਨਹੀਂ ਸੋਚ ਰਹੇ ਹਨ ਅਤੇ ਅੱਗੇ ਵੀ ਇਸੇ ਤਰ੍ਹਾਂ ਦਾ ਪ੍ਰਦਰਸ਼ਨ ਜਾਰੀ ਰਖਣਾ ਚਾਹੁੰਦੇ ਹਨ। ਰਾਹੁਲ ਨੇ ਐਤਵਾਰ ਨੂੰ ਇੱਥੇ ਬੇ ਓਵਲ ਮੈਦਾਨ 'ਤੇ ਨਿਊਜ਼ੀਲੈਂਡ ਦੇ ਨਾਲ ਖਤਮ ਹੋਈ ਪੰਜ ਮੈਚਾਂ ਦੀ ਟੀ-20 ਸੀਰੀਜ਼ 'ਚ 56, ਅਜੇਤੂ 57, 27, 39 ਅਤੇ 45 ਦੌੜਾਂ ਦੀ ਪਾਰੀ ਖੇਡੀ। ਇਸ ਦੇ ਲਈ ਉਨ੍ਹਾਂ ਨੂੰ ਮੈਨ ਆਫ ਦਿ ਸੀਰੀਜ਼ ਦਾ ਪੁਰਸਕਾਰ ਮਿਲਿਆ।

ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਪੰਜਵੇਂ ਟੀ-20 'ਚ ਆਰਾਮ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਜਗ੍ਹਾ ਰੋਹਿਤ ਸ਼ਰਮਾ ਇਸ ਮੈਚ 'ਚ ਕਪਤਾਨੀ ਕਰ ਰਹੇ ਸਨ ਪਰ ਕਾਰਜਵਾਹਕ ਕਪਤਾਨ ਰੋਹਿਤ ਸੱਟ ਦਾ ਸ਼ਿਕਾਰ ਹੋ ਕੇ ਰਿਟਾਇਰਡ ਹਰਟ ਹੋ ਗਏ। ਰੋਹਿਤ ਦੇ ਰਿਟਾਇਰਡ ਹਰਟ ਹੋਣ ਦੇ ਬਾਅਦ ਰਾਹੁਲ ਨੂੰ ਮੈਚ 'ਚ ਕਪਤਾਨੀ ਕਰਨ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਆਪਣੀ ਕਪਤਾਨੀ 'ਚ ਭਾਰਤ ਨੂੰ 7 ਦੌੜਾਂ ਨਾਲ ਜਿੱਤ ਦਿਵਾਈ। ਭਾਰਤ ਨੇ ਇਸ ਜਿੱਤ ਦੇ ਨਾਲ ਹੀ ਸੀਰੀਜ਼ 'ਚ 5-0 ਨਾਲ ਕਲੀਨ ਸਵੀਪ ਹਾਸਲ ਕਰ ਲਈ।  

ਰਾਹੁਲ ਨੇ ਮੈਚ ਦੇ ਬਾਅਦ ਕਿਹਾ, ''ਅਸੀਂ ਬਹੁਤ ਖੁਸ਼ ਹਾਂ ਅਤੇ ਅਸੀਂ 5-0 ਨਾਲ ਸੀਰੀਜ਼ ਜਿੱਤੀ ਹੈ। ਮੈਂ ਇਸ ਗੱਲ ਨਾਲ ਬਹੁਤ ਖੁਸ਼ ਹਾਂ ਕਿ ਮੈਂ ਭਾਰਤੀ ਟੀਮ ਦੀ ਜਿੱਤ 'ਚ ਭੂਮਿਕਾ ਨਿਭਾ ਸਕਿਆ ਅਤੇ ਭਾਰਤੀ ਟੀਮ ਨੇ ਮੇਰੇ ਪ੍ਰਦਰਸ਼ਨ ਦੇ ਦਮ 'ਤੇ ਸੀਰੀਜ਼ ਜਿੱਤੀ।'' ਉਨ੍ਹਾਂ ਕਿਹਾ, ''ਮੈਂ ਅਸਲ 'ਚ ਬਹੁਤ ਚੰਗੀ ਬੱਲੇਬਾਜ਼ੀ ਕਰ ਰਿਹਾ ਹਾਂ ਅਤੇ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਹਾਂ ਕਿ ਟੀਮ 'ਚ ਮੈਨੂੰ ਜੋ ਵੀ ਭੂਮਿਕਾ ਮਿਲੇ ਮੈਂ ਉਸ ਨੂੰ ਚੰਗੀ ਤਰ੍ਹਾਂ ਨਿਭਾ ਸਕਾਂ।''

Tarsem Singh

This news is Content Editor Tarsem Singh