ਭਾਰਤੀ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ, ਸੱਟ ਤੋਂ ਉਭਰਿਆ ਇਹ ਧਾਕੜ ਕ੍ਰਿਕਟਰ ਇੰਗਲੈਂਡ ਖ਼ਿਲਾਫ਼ ਟੀਮ ’ਚ ਕਰੇਗਾ ਵਾਪਸੀ

02/02/2021 2:36:06 PM

ਸਪੋਰਟਸ ਡੈਸਕ— ਵਨ-ਡੇ ਤੇ ਟੀ-20 ਟੀਮ ਦੇ ਪ੍ਰਮੁੱਖ ਖਿਡਾਰੀਆਂ ’ਚੋਂ ਇਕ ਕੇ. ਐੱਲ. ਰਾਹੁਲ, ਆਸਟਰੇਲੀਆ ਖ਼ਿਲਾਫ਼ ਸਿਡਨੀ ’ਚ ਖੇੇਡੇ ਗਏ ਤੀਜੇ ਟੈਸਟ ਤੋਂ ਪਹਿਲਾਂ ਸੱਟ ਦਾ ਸ਼ਿਕਾਰ ਹੋ ਗਏ ਸਨ ਜਿਸ ਕਾਰਨ ਉਨ੍ਹਾਂ ਨੂੰ ਬਾਰਡਰ-ਗਾਵਸਕਰ ਟਰਾਫ਼ੀ ਤੋਂ ਬਾਹਰ ਵੀ ਹੋਣਾ ਪਿਆ। ਹੁਣ ਉਹ ਛੇਤੀ ਹੀ ਭਾਰਤੀ ਟੀਮ ਦੇ ਨਾਲ ਜੁੜਨਗੇ।
ਇਹ ਵੀ ਪੜ੍ਹੋ : ਭਾਰਤੀ ਮਹਿਲਾ ਟੀਮ ਨੇ ਅਰਜਨਟੀਨਾ ਨਾਲ 1-1 ਨਾਲ ਡਰਾਅ ਖੇਡਿਆ

ਕੇ. ਐੱਲ. ਰਾਹੁਲ ਨੇ ਰਿਹੈਬ ਪੂਰਾ ਹੋਣ ਦੀ ਜਾਣਕਾਰੀ ਦਿੰਦੇ ਹੋਏ ਟਵਿੱਟਰ ’ਤੇ ਇਕ ਤਸਵੀਰ ਸ਼ੇਅਰ ਕੀਤੀ ਜਿਸ ’ਚ ਉਹ ਪ੍ਰਾਈਵੇਟ ਜੈੱਟ ’ਚ ਸਵਾਰ ਹੋ ਰਹੇ ਸਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਖਿਡਾਰੀ ਨੇ ਲਿਖਿਆ, ਖ਼ੁਸ਼ੀ ਹੈ ਕਿ ਮੇਰਾ ਰਿਹੈਬ ਪੂਰਾ ਹੋ ਗਿਆ ਹੈ। ਫ਼ਿਟ ਤੇ ਸਿਹਤਮੰਦ ਰਹਿਣ ਤੋਂ ਬਿਹਤਰ ਕੋਈ ਅਹਿਸਾਸ ਨਹੀਂ। ਹਮੇਸ਼ਾ ਤੋਂ ਸਾਥੀ ਖਿਡਾਰੀਆਂ ਦੇ ਨਾਲ ਵਾਪਸੀ ਦਾ ਆਨੰਦ ਆਉਂਦਾ ਹੈ ਤੇ ਭਾਰਤ ਦੀ ਨੁਮਾਇੰਦਗੀ ਕਰਨ ਲਈ ਇਕ ਸਨਮਾਨ ਹੈ। ਇੰਗਲੈਂਡ ਖ਼ਿਲਾਫ਼ ਘਰੇਲੂ ਸੀਰੀਜ਼ ਦੇ ਲਈ ਖ਼ੁਦ ਨੂੰ ਦੇਖ ਰਿਹਾ ਹਾਂ।
ਇਹ ਵੀ ਪੜ੍ਹੋ : ਕ੍ਰਿਕਟਰ ਸੁਨੀਲ ਨਰਾਇਣ ਬਣੇ ਪਿਤਾ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ

Glad to have completed my rehab strong.
No better feeling than being back fit and healthy 🧿
Always fun to get back with the boys, and an honour to represent 🇮🇳
Looking forward to the home series 🙌 pic.twitter.com/TsGc6HErPr

— K L Rahul (@klrahul11) February 2, 2021

ਜ਼ਿਕਰਯੋਗ ਹੈ ਕਿ ਆਸਟਰੇਲੀਆ ’ਚ ਅਭਿਆਸ ਸੈਸ਼ਨ ਦੇ ਦੌਰਾਨ ਮੈਲਬੋਰਨ ਕ੍ਰਿਕਟ ਗਰਾਊਂਡ ’ਚ ਨੈਟਸ ’ਚ ਬੱਲੇਬਾਜ਼ੀ ਕਰਦੇ ਹੋਏ ਰਾਹੁਲ ਦੀ ਖੱਬੀ ਕਲਾਈ ’ਚ ਮੋਚ ਆ ਗਈ ਸੀ। ਬੀ. ਸੀ. ਸੀ. ਆਈ. ਨੇ ਇਕ ਬਿਆਨ ’ਚ ਕਿਹਾ ਸੀ ਕਿ ਵਿਕਟਕੀਪਰ ਬੱਲੇਬਾਜ਼ ਬਾਰਡਰ-ਗਾਵਸਕਰ ਟਰਾਫ਼ੀ ਦੇ ਬਾਕੀ ਦੇ ਦੋ ਮੈਚਾਂ ਲਈ  ਉਪਲਬਧ ਨਹੀਂ ਹੋਣਗੇ ਕਿਉਂਕਿ ਉਨ੍ਹਾਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਤੇ ਪੂਰੀ ਤਾਕਤ ਹਾਸਲ ਕਰਨ ਦੇ ਲਈ ਲਗਭਗ 3 ਹਫ਼ਤਿਆਂ ਦਾ ਸਮਾਂ ਲੱਗ ਜਾਵੇਗਾ।

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News