KKR v MI : ਹਾਰ ਤੋਂ ਬਾਅਦ ਮੁੰਬਈ ਦੇ ਕਪਤਾਨ ਨੇ ਦਿੱਤਾ ਵੱਡਾ ਬਿਆਨ

09/24/2021 12:50:14 AM

ਆਬੂ ਧਾਬੀ- ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਨੇ ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਮੈਚ 'ਚ ਕੋਲਕਾਤਾ ਵਲੋਂ ਸਲਾਮੀ ਬੱਲੇਬਾਜ਼ ਵੈਂਕਟੇਸ਼ ਅਈਅਰ ਤੇ ਰਾਹੁਲ ਤ੍ਰਿਪਾਠੀ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਅਤੇ ਟੀਮ ਨੂੰ ਜਿੱਤ ਦਿਵਾਉਣ ਵਿਚ ਅਹਿਮ ਯੋਗਦਾਨ ਦਿੱਤਾ। ਮੈਚ ਤੋਂ ਬਾਅਦ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਅਸੀਂ ਕਈ ਜਗ੍ਹਾਂ 'ਤੇ ਗਲਤੀਆਂ ਕੀਤੀਆਂ, ਜਿਸ ਵਜ੍ਹਾ ਨਾਲ ਸਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਰੋਹਿਤ ਸ਼ਰਮਾ ਨੇ ਕਿਹਾ ਕਿ ਅਸੀਂ ਵਧੀਆ ਸ਼ੁਰੂਆਤ ਕੀਤੀ ਪਰ ਆਖਰੀ ਓਵਰਸ ਵਿਚ ਅਸੀਂ ਕੁਝ ਵਧੀਆ ਨਹੀਂ ਕਰ ਸਕੇ। ਮੈਨੂੰ ਲੱਗਦਾ ਹੈ ਕਿ ਇਹ ਵਧੀਆ ਪਿੱਚ ਹੈ। ਅਸੀਂ ਸ਼ੁਰੂਆਤ ਵਿਚ ਵਧੀਆ ਗੇਂਦਬਾਜ਼ੀ ਵੀਂ ਨਹੀਂ ਕੀਤੀ। ਮੈਂ ਇਸ 'ਚ ਜ਼ਿਆਦਾ ਕੁਝ ਨਹੀਂ ਦੇਖ ਰਿਹਾ। ਇਹ ਹੁੰਦਾ ਰਹਿੰਦਾ ਹੈ ਤਾਂ ਇਸਤੋਂ ਅੱਗੇ ਵਧਣਾ ਚਾਹੀਦਾ ਹੈ।

ਇਹ ਖ਼ਬਰ ਪੜ੍ਹੋ- ਲੈਅ 'ਚ ਚੱਲ ਰਹੀ ਆਸਟਰੇਲੀਆਈ ਬੱਲੇਬਾਜ਼ ਦੇ ਲੱਗੀ ਸੱਟ, ਭਾਰਤ ਵਿਰੁੱਧ ਖੇਡਣਾ ਸ਼ੱਕੀ


ਰੋਹਿਤ ਨੇ ਅੱਗੇ ਕਿਹਾ ਕਿ ਵਧੀਆ ਸ਼ੁਰੂਆਤ ਤੋਂ ਬਾਅਦ ਅਸੀਂ ਛੋਟੀਆਂ ਸਾਂਝੇਦਾਰੀਆਂ ਨਿਭਾਈਆਂ ਪਰ ਅਸੀਂ ਵਿਕਟਾਂ ਵੀ ਗਵਾਉਂਦੇ ਰਹੇ। ਨਵੇਂ ਬੱਲੇਬਾਜ਼ਾਂ ਦੇ ਲਈ ਇਸ ਵਿਕਟ 'ਤੇ ਆ ਕੇ ਵੱਡੇ ਸ਼ਾਟ ਖੇਡਣਾ ਆਸਾਨ ਨਹੀਂ ਸੀ। ਪਿਛਲੇ ਮੈਚ ਵਿਚ ਵੀ ਕੁਝ ਇਸੇ ਤਰ੍ਹਾਂ ਹੋਈ ਸੀ ਤੇ ਸਾਨੂੰ ਇਸ ਨੂੰ ਸੁਧਾਰਨਾ ਹੋਵੇਗਾ। ਅਸੀਂ ਅੰਕ ਸੂਚੀ ਦੇ ਵਿਚ ਹਾਂ ਤੇ ਸੀਂ ਵਾਪਸੀ ਕਰਾਂਗੇ।

ਇਹ ਖ਼ਬਰ ਪੜ੍ਹੋ- ਜੂਨੀਅਰ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ ਓਡੀਸ਼ਾ : ਪਟਨਾਇਕ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh