ਜਿੱਤ ਦੇ ਬਾਵਜੂਦ ਰਾਣਾ ਕੋਲੋਂ ਹੋਈ ਗ਼ਲਤੀ, ਲੱਗਾ 24 ਲੱਖ ਰੁਪਏ ਜੁਰਮਾਨਾ, ਟੀਮ ਦੇ ਬਾਕੀ ਮੈਂਬਰਾਂ ਨੂੰ ਵੀ ਮਿਲੀ ਸਜ਼ਾ

05/15/2023 3:32:50 PM

ਚੇਨਈ (ਭਾਸ਼ਾ)- ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਨਿਤੀਸ਼ ਰਾਣਾ ਨੂੰ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਆਈ.ਪੀ.ਐੱਲ. ਮੈਚ ਵਿੱਚ ਹੌਲੀ ਓਵਰ-ਰੇਟ ਲਈ 24 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਕੋਲਕਾਤਾ ਨੇ ਇਸ ਮੈਚ ਵਿਚ ਚੇਨਈ ਸੁਪਰ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਅਤੇ ਉਹ ਪਲੇਆਫ ਦੀ ਦੌੜ ਵਿੱਚ ਬਰਕਰਾਰ ਹੈ। ਚੇਨਈ ਨੂੰ 6 ਵਿਕਟਾਂ 'ਤੇ 144 ਦੌੜਾਂ 'ਤੇ ਰੋਕਣ ਤੋਂ ਬਾਅਦ ਕੇ.ਕੇ.ਆਰ. ਨੇ 18.3 ਓਵਰਾਂ ਵਿਚ 4 ਵਿਕਟਾਂ 'ਤੇ ਟੀਚਾ ਹਾਸਲ ਕਰ ਲਿਆ।

ਇਹ ਵੀ ਪੜ੍ਹੋ: ਸੁਨੀਲ ਗਾਵਸਕਰ ਨੇ ਲਿਆ MS ਧੋਨੀ ਦਾ ਆਟੋਗ੍ਰਾਫ, 'ਕੈਪਟਨ ਕੂਲ' ਨੇ ਪ੍ਰਸ਼ੰਸਕਾਂ ਨੂੰ ਦਿੱਤਾ ਤੋਹਫ਼ਾ

ਆਈ.ਪੀ.ਐੱਲ. ਨੇ ਇਕ ਬਿਆਨ ਵਿਚ ਕਿਹਾ, "ਇਸ ਸੀਜ਼ਨ ਵਿੱਚ ਹੌਲੀ ਓਵਰ-ਰੇਟ ਦਾ ਇਹ ਟੀਮ ਦਾ ਦੂਜਾ ਅਪਰਾਧ ਹੈ ਅਤੇ ਇਸ ਲਈ ਰਾਣਾ ਨੂੰ 24 ਲੱਖ ਰੁਪਏ ਅਤੇ ਪਲੇਇੰਗ XI ਦੇ ਹਰੇਕ ਮੈਂਬਰ ਨੂੰ 6 ਲੱਖ ਰੁਪਏ ਜਾਂ ਉਨ੍ਹਾਂ ਦੀ ਮੈਚ ਫੀਸ ਦਾ 25 ਫ਼ੀਸਦੀ (ਜੋ ਵੀ ਘੱਟ ਹੋਵੇ) ਜੁਰਮਾਨਾ ਲਗਾਇਆ ਜਾਵੇਗਾ।" ਆਈ.ਪੀ.ਐੱਲ. ਦਾ ਟੀਚਾ ਮੈਚਾਂ ਨੂੰ ਤਿੰਨ ਘੰਟੇ ਅਤੇ 20 ਮਿੰਟਾਂ ਵਿੱਚ ਖਤਮ ਕਰਨਾ ਹੈ ਪਰ ਹੌਲੀ ਓਵਰ-ਰੇਟ ਇੱਕ ਮੁੱਦਾ ਬਣਦਾ ਜਾ ਰਿਹਾ ਹੈ ਕਿਉਂਕਿ ਜ਼ਿਆਦਾਤਰ ਮੈਚ 4 ਘੰਟੇ ਤੱਕ ਚੱਲਦੇ ਹਨ।

ਇਹ ਵੀ ਪੜ੍ਹੋ: ਪ੍ਰੇਮਿਕਾ ਨੇ ਪ੍ਰੇਮੀ ਦੀ ਇੱਛਾ ਵਿਰੁੱਧ ਕਰਾਇਆ ਗਰਭਪਾਤ, ਮਿਲੀ ਦਰਦਨਾਕ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry