ਕੀਵੀ ਕ੍ਰਿਕਟਰ ਦਾ ਐਲਾਨ- ਵਿਸ਼ਵ ਕੱਪ ਫਾਈਨਲ ''ਚ ਪਹਿਨੀ ਜਰਸੀ ਨੂੰ ਕਰਨਗੇ ਦਾਨ

05/02/2020 6:54:12 PM

ਨਵੀਂ ਦਿੱਲੀ— ਨਿਊਜ਼ੀਲੈਂਡ ਦੇ ਬੱਲੇਬਾਜ਼ ਹੇਨਰੀ ਨਿਕੋਲਸ ਨੇ ਕ੍ਰਿਕਟ ਵਿਸ਼ਵ ਕੱਪ (2019) ਦੇ ਫਾਈਨਲ 'ਚ ਪਾਈ ਹੋਈ ਜਰਸੀ ਨੂੰ ਕੋਵਿਡ-19 ਮਹਾਮਾਰੀ ਤੋਂ ਪ੍ਰਭਾਵਿਤ ਹੋਏ ਪਰਿਵਾਰ ਦੀ ਮਦਦ ਲਈ ਦਾਨ ਦੇਣ ਦਾ ਫੈਸਲਾ ਕੀਤਾ ਹੈ। ਨਿਕੋਲਸ ਇਸ ਜਰਸੀ ਨੂੰ ਯੂਨਿਸੇਫ (ਸੰਯੁਕਤ ਰਾਸ਼ਟਰ ਬਾਲ ਕੋਸ਼) ਨਿਊਜ਼ੀਲੈਂਡ ਨੂੰ ਦਾਨ ਕਰਨਗੇ। ਯੂਨਿਸੇਫ ਨੇ ਟੀਵਟ ਕੀਤਾ ਨਿਊਜ਼ੀਲੈਂਡ ਦੇ ਕ੍ਰਿਕਟਰ ਹੇਨਰੀ ਨਿਕੋਲਸ ਨੇ 2019 ਕ੍ਰਿਕਟ ਵਿਸ਼ਵ ਕੱਪ 'ਚ ਪਹਿਨੀ ਜਰਸੀ ਨੂੰ ਦਾਨ ਦੇਣ ਦਾ ਫੈਸਲਾ ਕੀਤਾ ਗਿਆ ਹੈ, ਨਿਊਜ਼ੀਲੈਂਡ 'ਚ ਪਰਿਵਾਰਾਂ ਨੂੰ ਖਾਣਾ ਖਿਲਾਉਣ ਵਾਲੇ ਇਕ ਖੁਸ਼ਕਿਸਮਤ ਜੇਤੂ ਨੂੰ ਦਿੱਤਾ ਜਾਵੇਗਾ। ਜੇਕਰ ਤੁਸੀਂ ਵੀ ਇਸ ਨੂੰ ਹਾਸਲ ਕਰਨਾ ਚਾਹੁੰਦੇ ਹੋ ਤਾਂ ਦਾਨ ਕਰੋ।


28 ਸਾਲ ਦੇ ਨਿਕੋਲਸ ਨੇ ਕਾਲੇ ਰੰਗ ਦੀ ਇਸ ਜਰਸੀ ਦਾ ਇਸਤੇਮਾਲ ਇੰਗਲੈਂਡ ਵਿਰੁੱਧ ਲਾਰਡਸ 'ਚ ਖੇਡੇ ਗਏ ਫਾਈਨਲ 'ਚ ਕੀਤਾ ਸੀ। ਇਸ ਰੋਮਾਂਚਕ ਮੁਕਾਬਲੇ 'ਚ ਹਾਲਾਂਕਿ ਕਿਸਮਤ ਨੇ ਨਿਊਜ਼ੀਲੈਂਡ ਦਾ ਸਾਥ ਨਹੀਂ ਦਿੱਤਾ। ਮੈਚ ਟਾਈ ਹੋਣ ਤੋਂ ਬਾਅਦ ਸੁਪਰ ਓਪਰ 'ਚ ਸਹਾਰਾ ਲਿਆ ਗਿਆ। ਸੁਪਰ ਓਵਰ ਵੀ ਟਾਈ ਰਿਹਾ, ਜਿਸ ਤੋਂ ਬਾਅਦ ਜ਼ਿਆਦਾ ਬਾਊਂਡਰੀ ਦੀ ਸੰਖਿਆਂ ਦੇ ਆਧਾਰ 'ਤੇ ਇੰਗਲੈਂਡ ਚੈਂਪੀਅਨ ਬਣਿਆ। ਫਾਈਨਲ 'ਚ 55 ਦੌੜਾਂ ਦੀ ਪਾਰੀ ਖੇਡਣ ਵਾਲੀ ਸਲਾਮੀ ਬੱਲੇਬਾਜ਼ ਨਿਕੋਲਸ ਨੇ ਕਿਹਾ ਕਿ ਲਾਕਡਾਊਨ ਸ਼ੁਰੂ ਹੋਣ ਤੋਂ ਬਾਅਦ ਨਿਊਜ਼ੀਲੈਂਡ 'ਚ ਖਾਣ ਦੇ ਪਾਰਸਲ ਦੀ ਮੰਗ 'ਚ ਤਿੰਨ ਗੁਣਾ ਵਾਧਾ ਹੋਇਆ ਹੈ। ਲੋਕਾਂ ਨੂੰ ਦਾਣ ਕਰਨ ਦੇ ਲਈ ਪ੍ਰੇਰਿਤ ਕਰਨ ਦੇ ਲਈ ਮੈਂ ਆਪਣੀ ਸ਼ਰਟ ਦਾਨ ਕਰਨ ਦਾ ਫੈਸਲਾ ਕੀਤਾ।

Gurdeep Singh

This news is Content Editor Gurdeep Singh