ਕੀਵੀ ਕੋਚ ਬੋਲੇ- ਕੁਲਦੀਪ ਤੇ ਚਹਿਲ ਤੋਂ ਡਰਨ ਦੀ ਜ਼ਰੂਰਤ ਨਹੀਂ

10/16/2017 5:00:53 PM

ਨਵੀਂ ਦਿੱਲੀ(ਬਿਊਰੋ)— ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਵਨਡੇ ਸੀਰੀਜ਼ 22 ਅਕਤੂਬਰ ਤੋਂ ਸ਼ੁਰੂ ਹੋਵੇਗੀ। ਕੀਵੀ ਕੋਚ ਮਾਈਕ ਹੇਸਨ ਨੇ ਸੀਰੀਜ਼ ਤੋਂ ਪਹਿਲਾਂ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਦੇ ਬੱਲੇਬਾਜ਼ਾਂ ਨੂੰ ਭਾਰਤੀ ਸਪਿਨਰਾਂ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਆਸਟਰੇਲੀਆ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਗੇਂਦਬਾਜ਼ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਹਿਲ ਦੇ ਬਾਰੇ ਵਿਚ ਹੇਸਨ ਨੇ ਕਿਹਾ ਕਿ ਕਲਾਈ ਦੇ ਕਾਰੀਗਰ ਹਮੇਸ਼ਾ ਹੀ ਦੌੜਾਂ ਬਣਾਉਣ ਦੇ ਮੌਕੇ ਦਿੰਦੇ ਹਨ, ਇਸ ਲਈ ਸਾਨੂੰ ਉਨ੍ਹਾਂ ਤੋਂ ਡਰਨ ਦੀ ਲੋੜ ਨਹੀਂ ਹੈ।

ਹੇਸਨ ਨੇ ਕਿਹਾ, ''ਅਸੀ ਜਾਣਦੇ ਹਾਂ ਕਿ ਕਲਾਈ ਨਾਲ ਸਪਿਨ ਕਰਾਉਣ ਵਾਲੇ ਹਮੇਸ਼ਾ ਹੀ ਦੌੜਾਂ ਬਣਾਉਣ ਦੇ ਮੌਕੇ ਦਿੰਦੇ ਹਨ, ਇਸ ਲਈ ਸਾਨੂੰ ਇਹ ਸੁਨਿਸਚਿਤ ਕਰਨਾ ਹੋਵੇਗਾ ਕਿ ਅਸੀ ਉਨ੍ਹਾਂ ਨੂੰ ਰਹੱਸਮਈ ਸਪਿਨਰ ਸਮਝੇ ਬਿਨ੍ਹਾਂ ਗੇਂਦ ਨੂੰ ਵਧੀਆ ਤਰੀਕੇ ਨਾਲ ਖੇਡੀਏ। ਪਿਛਲੇ ਸਾਲ ਨਿਊਜ਼ੀਲੈਂਡ-ਭਾਰਤ ਦੀ ਸੀਰੀਜ਼ ਦੇ ਪੰਜ ਮੈਚਾਂ ਵਿਚ ਅਮਿਤ ਮਿਸ਼ਰਾ ਨੇ 15 ਵਿਕਟਾਂ ਝਟਕਾਈਆਂ ਸਨ। ਇਸ ਵਾਰ ਮਹਿਮਾਨ ਟੀਮ ਨੂੰ ਫ਼ਾਰਮ ਵਿਚ ਚੱਲ ਰਹੇ ਚਹਿਲ ਅਤੇ ਕੁਲਦੀਪ ਦਾ ਸਾਹਮਣਾ ਕਰਨਾ ਹੈ।
ਹੇਸਨ ਨੇ ਕਿਹਾ, ''ਸਾਡੇ ਕੋਲ ਬਹੁਤ ਸਾਰੇ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੇ ਆਈ.ਪੀ.ਐੱਲ. ਵਿਚ ਕੁਲਦੀਪ ਦਾ ਸਾਹਮਣਾ ਕੀਤਾ ਹੈ। ਕੁਝ ਤਾਂ ਉਨ੍ਹਾਂ ਨਾਲ ਇਕ ਹੀ ਟੀਮ ਵਿਚ ਖੇਡ ਹਨ ਅਤੇ ਉਹ ਖਿਡਾਰੀ ਬਾਕੀ ਖਿਡਾਰੀਆਂ ਨਾਲ ਜਾਣਕਾਰੀਆਂ ਸਾਂਝਾ ਕਰ ਰਹੇ ਹਨ।'' ਹੇਸਨ ਨੇ ਅੱਗੇ ਕਿਹਾ ਕਿ ਇਹ ਇਕ ਵਿਅਕਤੀਗਤ ਗੱਲ ਹੈ। ਬੱਲੇਬਾਜ਼ੀ ਕਰਦੇ ਸਮੇਂ ਕੁਝ ਬੱਲੇਬਾਜ਼ਾਂ ਦੀ ਨਜ਼ਰ  ਗੇਂਦਬਾਜ਼ ਦੇ ਹੱਥ ਅਤੇ ਕਲਾਈ ਉੱਤੇ ਰਹਿੰਦੀ ਹੈ। ਕੁਝ ਬੱਲੇਬਾਜ਼ ਪਿੱਚ ਨੂੰ ਪੜ੍ਹ ਕੇ ਬੱਲੇਬਾਜ਼ੀ ਕਰਦੇ ਹਨ, ਤਾਂ ਕੁਝ ਹਵਾ ਵਿੱਚ ਗੇਂਦ ਨੂੰ ਵੇਖ ਕੇ। ਹਰ ਕਿਸੇ ਦਾ ਅਲੱਗ ਤਰੀਕਾ ਹੈ ਅਤੇ ਮੈਂ ਸਮਝਦਾ ਹਾਂ ਕਿ ਤੁਸੀਂ ਸਾਰੇ ਬੱਲੇਬਾਜ਼ਾਂ ਨੂੰ ਇਕ ਸਰੂਪ ਵਿਚ ਫਿੱਟ ਨਹੀਂ ਹੋ ਸਕਦੇ।