ਸ਼੍ਰੀਕਾਂਤ ਹਾਂਗਕਾਂਗ ਓਪਨ ਦੇ ਸੈਮੀਫਾਈਨਲ ''ਚ

11/15/2019 3:58:54 PM

ਹਾਂਗਕਾਂਗ— ਭਾਰਤ ਦੇ ਸਟਾਰ ਸ਼ਟਲਰ ਕਿਦਾਂਬੀ ਸ਼੍ਰੀਕਾਂਤ ਨੇ ਸ਼ੁੱਕਰਵਾਰ ਨੂੰ ਇੱਥੇ ਚੀਨ ਦੇ ਪੰਜਵਾਂ ਦਰਜਾ ਪ੍ਰਾਪਤ ਚੇਨ ਲੋਂਗ ਦੇ ਸੱਟ ਕਾਰਨ ਹਟਣ ਨਾਲ ਹਾਂਗਕਾਂਗ ਓਪਨ ਬੈਡਮਿੰਟਨ ਦੇ ਪੁਰਸ਼ ਸਿੰਗਲ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਵਿਸ਼ਵ 'ਚ 13ਵੇਂ ਨੰਬਰ 'ਤੇ ਕਾਬਜ ਪਰ ਇੱਥੇ ਸ਼ਾਨਦਾਰ ਦਰਜਾ ਪ੍ਰਪਤ ਸ਼੍ਰੀਕਾਂਤ ਉਦੋਂ ਤਕ ਇਕ ਗੇਮ ਤੋਂ ਅੱਗੇ ਚਲ ਰਹੇ ਸਨ ਜਦੋਂ ਲੋਂਗ ਨੇ ਹਟਣ ਦਾ ਫੈਸਲਾ ਕੀਤਾ। ਇਸ ਨਾਲ ਭਾਰਤੀ ਸ਼ਟਲਰ ਬੀ. ਡਬਲਿਊ. ਐੱਫ. ਵਿਸ਼ਵ ਟੂਰ ਸੁਪਰ 500 ਟੂਰਨਾਮੈਂਟ ਦੇ ਅੰਤਿਮ ਚਾਰ 'ਚ ਪਹੁੰਚਣ 'ਚ ਸਫਲ ਰਿਹਾ।

ਸ਼੍ਰੀਕਾਂਤ ਨੇ ਪਹਿਲਾ ਗੇਮ ਸਿਰਫ 15 ਮਿੰਟ 'ਚ 21-13 ਨਾਲ ਜਿੱਤਿਆ। ਇਸ ਤੋਂ ਬਾਅਦ ਲੋਂਗ ਅੱਗੇ ਨਾ ਵਧ ਸਕੇ। ਇਹ ਸ਼੍ਰੀਕਾਂਤ ਦੀ ਚੀਨੀ ਸ਼ਟਲਰ ਦੇ ਖਿਲਾਫ ਦੂਜੀ ਜਿੱਤ ਹੈ। ਸ਼੍ਰੀਕਾਂਤ ਇਸ ਟੂਰਨਾਮੈਂਟ 'ਚ ਇਕੱਲੇ ਭਾਰਤੀ ਬਚੇ ਹਨ। ਉਨ੍ਹਾਂ ਦਾ ਅਗਲਾ ਮੁਕਾਬਲਾ ਹਾਂਗਕਾਂਗ ਦੇ ਲੀ ਚੇਯੁਕ ਇਊ ਅਤੇ ਡੈਨਮਾਰਕ ਦੇ ਸਤਵਾਂ ਦਰਜਾ ਪ੍ਰਾਪਤ ਵਿਕਟਰ ਐਕਸੇਲਸਨ ਵਿਚਾਲੇ ਹੋਣ ਵਾਲੇ ਕੁਆਰਟਰ ਫਾਈਨਲ ਮੈਚ ਦੇ ਜੇਤੂ ਨਾਲ ਹੋਵੇਗਾ।


Tarsem Singh

Content Editor

Related News