ਖੇਲੋ ਇੰਡੀਆ ਯੂਥ ਗੇਮਜ਼ 2021 : ਹਾਕੀ ਦੇ ਫਾਈਨਲ ਮੁਕਾਬਲੇ 'ਚ ਪੰਜਾਬ ਦੀ ਟੀਮ ਨੇ ਜਿੱਤਿਆ ਸੋਨ ਤਮਗ਼ਾ

06/10/2022 4:47:41 PM

ਸਪੋਰਟਸ ਡੈਸਕ- ਪਿਛਲੇ ਦੋ ਸੈਸ਼ਨਾਂ 'ਚ ਹਾਰਨ ਦੇ ਬਾਅਦ ਪੰਜਾਬ ਦੀ ਹਾਕੀ ਟੀਮ ਸ਼ੁੱਕਰਵਾਰ ਨੂੰ ਇੱਥੇ ਖੇਲੋ ਇੰਡੀਆ ਯੂਥ ਗੇਮਜ਼ 'ਚ ਲੜਕਿਆਂ ਦੀ ਹਾਕੀ ਪ੍ਰਤੀਯੋਗਿਤਾ ਦੇ ਫਾਈਨਲ ਮੈਚ 'ਚ ਖ਼ਿਤਾਬ ਜਿੱਤ ਕੇ ਸੋਨ ਤਮਗ਼ਾ ਹਾਸਲ ਕਰਨ 'ਚ ਸਫਲ ਰਹੀ। ਨੀਲੇ ਹਾਕੀ ਦੇ ਮੈਦਾਨ 'ਤੇ ਪੰਜਾਬ ਦੇ ਭਰਤ ਠਾਕੁਰ ਨੇ ਉੱਤਰ ਪ੍ਰਦੇਸ਼ ਨੂੰ ਰੋਮਾਂਚਕ ਫਾਈਨਲ 'ਚ 3-1 ਨਾਲ ਹਰਾਇਆ। 

ਇਹ ਵੀ ਪੜ੍ਹੋ : ਭਾਰਤੀ ਮਹਿਲਾ ਸਾਈਕਲਿਸਟ ਦੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਕੋਚ ਦਾ ਕਰਾਰ ਖ਼ਤਮ, ਸਲੋਵੇਨੀਆ ਤੋਂ ਵਾਪਸ ਬੁਲਾਈ ਟੀਮ

ਭਰਤ ਠਾਕੁਰ (ਚੌਥੇ ਤੇ 47ਵੇਂ ਮਿੰਟ) ਤੇ ਰਜਿੰਦਰ ਸਿੰਘ ਨੇ ਆਪਣੇ 5ਵੇਂ ਪੈਨਲਟੀ ਕਾਰਨਰ ਨੂੰ ਗੋਲ 'ਚ ਬਦਲ ਕੇ ਰਾਸ਼ਟਰੀ ਚੈਂਪੀਅਨ ਦੇ ਹਮਲੇ ਨੂੰ ਅਸਫਲ਼ ਕਰ ਦਿੱਤਾ। ਪ੍ਰਭਾਵਸ਼ਾਲੀ ਯੂਪੀ ਨੇ 10 ਪੈਨਲਟੀ ਕਾਰਨਰ ਹਾਸਲ ਕੀਤੇ ਪਰ ਸ਼ਾਰਦਾ ਨੰਦ ਤਿਵਾਰੀ ਰਾਹੀਂ ਸਿਰਫ ਇਕ ਨੂੰ ਹੀ ਗੋਲ 'ਚ ਬਦਲਿਆ, ਜੋ ਕਿ ਸਿਰਫ ਬਰਾਬਰੀ ਹਾਸਲ ਕਰਨ ਲਈ ਢੁਕਵਾਂ ਸੀ। ਇਸ ਇਕ ਗੋਲ ਦੇ ਬਾਅਦ ਯੂਪੀ ਕੋਈ ਦੂਜਾ ਗੋਲ ਨਾ ਕਰ ਸਕਿਆ । ਨਤੀਜਾ ਵਜੋਂ ਪੰਜਾਬ ਨੇ ਹਾਕੀ 'ਚ ਸੋਨ ਤਮਗ਼ਾ ਆਪਣੇ ਨਾਂ ਕੀਤਾ। ਕੋਚ ਯੁੱਧਵੀਰ ਸਿੰਘ ਨੇ ਉਤਸ਼ਾਹਤ ਕਰਦੇ ਹੋਏ ਕਿਹਾ, 'ਅਸੀਂ ਦੋ ਵਾਰ ਪੋਡੀਅਮ ਚਾਂਦੀ ਤੇ ਕਾਂਸੀ ਦੇ ਤਮਗ਼ੇ ਨਾਲ ਸਮਾਪਤ ਕੀਤੇ। ਪਰ ਅੱਜ ਲੜਕਿਆਂ ਨੇ ਹਾਕੀ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News