ਖੇਲੋ ਇੰਡੀਆ ਯੂਥ ਗੇਮਸ : ਤਮਗਾ ਸੂਚੀ ''ਚ ਤਿੰਨ ਪਾਇਦਾਨ ਡਿਗਿਆ ਪੰਜਾਬ

01/23/2020 12:29:20 PM

ਸਪੋਰਟਸ ਡੈਸਕ— ਇੰਡੀਅਨ ਸਕੂਲ ਗੇਮਸ ਫੈਡਰੇਸ਼ਨ ਆਫ ਇੰਡੀਆ ਅਤੇ ਓਲੰਪਿਕ ਐਸੋਸੀਏਸ਼ਨ ਵੱਲੋਂ ਗੁਹਾਟੀ 'ਚ ਕਰਵਾਈ ਗਈ ਖੇਲੋ ਇੰਡੀਆ ਯੂਥ ਗੇਮਸ ਦਾ ਸਮਾਪਨ ਹੋ ਗਿਆ। ਗੇਮਸ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਪਿਛਲੇ ਸਾਲ ਦੇ ਮੁਕਾਬਲੇ ਬਿਹਤਰ ਸਥਾਨ ਪ੍ਰਾਪਤ ਕਰਨ ਦਾ ਦਾਅਵਾ ਕਰ ਰਿਹਾ ਸੀ, ਪਰ ਇਸ ਵਾਰ ਖਿਡਾਰੀਆਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ।

ਇਸ ਵਾਰ ਪੰਜਾਬ ਪਿਛਲੇ ਸਾਲ ਦੇ ਮੁਕਾਬਲੇ 7 ਸੋਨ ਤਮਗੇ ਘੱਟ ਲਿਆਇਆ ਅਤੇ ਓਵਰਆਲ ਅੰਕ ਸੂਚੀ 'ਚ 10ਵੇਂ ਸਥਾਨ 'ਤੇ ਰਿਹਾ। ਪਿਛਲੇ 2 ਸਾਲਾਂ ਤੋਂ ਪੰਜਾਬ ਸਤਵੇਂ ਸਥਾਨ 'ਤੇ ਰਿਹਾ। ਤਿੰਨ ਸਾਲ ਤੋਂ ਪੰਜਾਬ 'ਚ ਖੇਡ ਦਾ ਗ੍ਰਾਫ ਹੇਠਾਂ ਡਿੱਗ ਰਿਹਾ ਹੈ। ਇਹ ਵਿਭਾਗ ਲਈ ਚਿੰਤਾ ਦਾ ਵਿਸ਼ਾ ਹੈ। ਵਿਭਾਗ ਨੇ ਯੂਥ ਗੇਮਸ 'ਚ ਵੱਖੋ-ਵੱਖ ਖੇਡਾਂ 'ਚ ਹਿੱਸਾ ਲੈਣ ਲਈ 386 ਖਿਡਾਰੀ ਭੇਜੇ ਸਨ। ਇੰਨੀ ਵੱਡੀ ਗਿਣਤੀ 'ਚ ਖਿਡਾਰੀ ਭੇਜਣ ਦੇ ਬਾਵਜੂਦ ਪੰਜਾਬ ਦੀ ਝੋਲੀ 'ਚ ਸਿਰਫ 59 ਤਮਗੇ ਆਏ।

ਕੋਚ ਅਤੇ ਡੀ. ਐੱਸ. ਓ. ਤੋਂ ਮੰਗਾਂਗੇ ਜਵਾਬ : ਡਿਪਟੀ ਡਾਇਰੈਕਟਰ
ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਕਰਤਾਰ ਸਿੰਘ ਨੇ ਕਿਹਾ ਕਿ ਸਿੰਗਲ ਮੁਕਾਬਲੇ 'ਚ ਖਿਡਾਰੀ ਬਿਹਤਰ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਖੇਡਾਂ 'ਚ ਤਮਗੇ ਨਾ ਆਉਣ ਲਈ ਕੋਚ ਅਤੇ ਡੀ. ਐੱਸ. ਓ. ਤੋਂ ਖਿਡਾਰੀਅ ਦੇ ਪ੍ਰਦਰਸ਼ਨ ਬਾਰੇ 'ਚ ਜਵਾਬ ਮੰਗਿਆ ਜਾਵੇਗਾ। ਖਿਡਾਰੀਆਂ ਦਾ ਖੇਲੋ ਇੰਡੀਆ ਯੂਥ ਗੇਮਸ 'ਚ ਅਜਿਹਾ ਪ੍ਰਦਰਸ਼ਨ ਚਿੰਤਾ ਦਾ ਵਿਸ਼ਾ ਹੈ।

Tarsem Singh

This news is Content Editor Tarsem Singh