ਖੇਲੋ ਇੰਡੀਆ : ਦੂਤੀ ਚੰਦ ਨੇ ਜਿੱਤਿਆ 200 ਮੀਟਰ ਦਾ ਸੋਨ ਤਮਗਾ

03/01/2020 7:00:53 PM

ਭੁਵਨੇਸ਼ਵਰ : ਭਾਰਤ ਦੀ ਸਭ ਤੋਂ ਤੇਜ਼ ਦੌੜਾਕ ਦੂਤੀ ਚੰਦ ਨੇ ਪਹਿਲੀਆਂ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਵਿਚ ਐਤਵਾਰ ਨੂੰ 200 ਮੀਟਰ ਦਾ ਸੋਨ ਤਮਗਾ ਜਿੱਤ ਲਿਆ। ਕਲਿੰਗਾ ਇੰਸਟੀਚਿਊਟ ਆਫ ਇੰਡਸਟ੍ਰੀਅਲ ਟੈਕਨਾਲੋਜੀ (ਕੇ. ਆਈ. ਆਈ. ਟੀ.) ਦੀ ਪ੍ਰਤੀਨਿਧਤਾ ਕਰ ਰਹੀ 24 ਸਾਲਾ ਦੂਤੀ ਨੇ 23.66 ਸੈਕੰਡ ਦਾ ਸਮਾਂ ਲੈ ਕੇ ਸੋਨ ਤਮਗਾ ਹਾਸਲ ਕੀਤਾ। ਰਾਸ਼ਟਰੀ ਰਿਕਾਰਡਧਾਰੀ ਦੂਤੀ ਨੇ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ 100 ਮੀਟਰ ਦੌੜ ਵਿਚ ਵੀ ਸੋਨ ਤਮਗਾ ਜਿੱਤਿਆ ਸੀ। 

ਦੂਤੀ ਨੇ ਕਿਹਾ, ‘‘200 ਮੀਟਰ ਦੌੜ ਵਿਚ ਸੋਨ ਜਿੱਤਣਾ ਕਾਫੀ ਸੁੱਖ ਦਾਈ ਹੈ। 100 ਮੀਟਰ ਦੌੜ ਵਿਚ ਮੁਸ਼ਕਿਲ ਹੁੰਦੀ ਹੈ ਪਰ 200 ਮੀਟਰ ਵਿਚ ਦੌੜਨਾ ਥੋੜਾ ਆਸਾਨ ਹੈ। ਖੇਲੋ ਇੰਡੀਆ ਯੂਨੀਵਸਿਟੀ ਗੇਮਜ਼ ਸਾਡੇ ਸੂਬਾ ਓਡੀਸ਼ਾ ਲਈ ਇਕ ਚੰਗਾ ਟੂਰਨਾਮੈਂਟ ਹੈ। ਇਸ ਦਾ ਆਯੋਜਨ ਏਸ਼ੀਆਈ ਖੇਡਾਂ ਦੀ ਤਰ੍ਹਾਂ ਕੀਤਾ ਜਾ ਰਿਹਾ ਹੈ, ਜਿੱਥੇ ਖਿਡਾਰੀਆਂ ਨੂੰ ਟ੍ਰੇਨਿੰਗ, ਰਹਿਣਾ ਅਤੇ ਖਾਣ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।’’


Related News