ਖੱਟਰ ਨੇ ਪੁਰਸ਼ ਜੈਵਲਿਨ ਥਰੋਅ ''ਚ ਨੰਬਰ ਇੱਕ ਰੈਂਕਿੰਗ ਹਾਸਲ ਕਰਨ ''ਤੇ ਨੀਰਜ ਚੋਪੜਾ ਨੂੰ ਦਿੱਤੀ ਵਧਾਈ

05/23/2023 9:00:17 PM

ਚੰਡੀਗੜ੍ਹ, (ਭਾਸ਼ਾ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੂੰ ਪੁਰਸ਼ਾਂ ਦੇ ਜੈਵਲਿਨ ਥਰੋਅ ਵਿੱਚ ਨੰਬਰ ਇੱਕ ਰੈਂਕਿੰਗ ਹਾਸਲ ਕਰਨ 'ਤੇ ਮੰਗਲਵਾਰ ਨੂੰ ਵਧਾਈ ਦਿੱਤੀ ਹੈ। ਹਰਿਆਣਾ ਦੇ ਰਹਿਣ ਵਾਲੇ ਚੋਪੜਾ ਵਿਸ਼ਵ ਅਥਲੈਟਿਕਸ ਵੱਲੋਂ ਜਾਰੀ ਤਾਜ਼ਾ ਰੈਂਕਿੰਗ 'ਚ ਆਪਣੇ ਕਰੀਅਰ 'ਚ ਪਹਿਲੀ ਵਾਰ ਚੋਟੀ 'ਤੇ ਪਹੁੰਚ ਗਏ ਹਨ।

ਖੱਟਰ ਨੇ ਟਵਿੱਟਰ 'ਤੇ ਕਿਹਾ, "ਹਰਿਆਣਾ ਦੀ ਮਿੱਟੀ ਕੇ ਲਾਲ, ਦੇਸ਼ ਦੇ ਰਿਕਾਰਡ ਹੀਰੋ ਅਤੇ ਸਟਾਰ ਅਥਲੀਟ ਨੀਰਜ ਚੋਪੜਾ ਨੂੰ ਦੁਨੀਆ ਦਾ ਨੰਬਰ 1 ਜੈਵਲਿਨ ਥਰੋਅਰ ਬਣਨ 'ਤੇ ਬਹੁਤ ਸਾਰੀਆਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ।" ਉਨ੍ਹਾਂ ਕਿਹਾ ਕਿ ਇਹ ਮੇਰਾ ਆਸ਼ੀਰਵਾਦ ਹੈ ਕਿ ਤੁਸੀਂ ਇਸੇ ਤਰ੍ਹਾਂ ਇਤਿਹਾਸ ਰਚ ਕੇ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕਰਦੇ ਰਹੋ।

Tarsem Singh

This news is Content Editor Tarsem Singh