ਬਾਂਹ ਦੀ ਸੱਟ ਕਾਰਣ ਖਲੀਲ ਅਹਿਮਦ ਭਾਰਤ-ਏ ਦੇ ਬਾਕੀ ਦੌਰੇ 'ਚੋਂ ਬਾਹਰ

01/26/2020 1:45:01 PM

ਸਪੇਰਟਸ ਡੈਸਕ—ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਬਾਂਹ ਦੀ ਸੱਟ ਕਾਰਣ ਸ਼ਨੀਵਾਰ ਨੂੰ ਭਾਰਤ-ਏ ਦੇ ਨਿਊਜ਼ੀਲੈਂਡ ਦੇ ਮੌਜੂਦਾ ਦੌਰੇ 'ਚੋਂ ਬਾਹਰ ਹੋ ਗਿਆ ਹੈ। ਬੀ. ਸੀ. ਸੀ. ਆਈ. ਨੇ ਕਿਹਾ, ''ਖਲੀਲ ਅਹਿਮਦ 22 ਜਨਵਰੀ ਨੂੰ ਲਿੰਕਨ ਵਿਚ ਨਿਊਜ਼ੀਲੈਂਡ-ਏ ਵਿਰੁੱਧ ਭਾਰਤ-ਏ ਦੇ ਵਨ ਡੇ ਮੈਚ ਦੌਰਾਨ ਆਪਣੀ ਬਾਂਹ ਵਿਚ ਫ੍ਰੈਕਚਰ ਕਰਵਾ ਬੈਠਾ।''PunjabKesariਇਸ ਦੇ ਅਨੁਸਾਰ, ''ਉਸ ਦੇ ਹੱਥ ਵਿਚ ਪਲਾਸਟਰ ਲੱਗਾ ਹੈ, ਜਿਸ ਨਾਲ ਇਹ ਤੇਜ਼ ਗੇਂਦਬਾਜ਼ ਭਾਰਤ-ਏ ਦੇ ਬਚੇ ਹੋਏ ਬਾਕੀ ਦੌਰੇ 'ਤੇ ਨਹੀਂ ਖੇਡ ਸਕੇਗਾ। ਐੱਨ. ਸੀ. ਏ. ਉਸ ਦਾ ਰਿਹੈਬਲੀਟੇਸ਼ਨ ਦੇਖੇਗਾ।'' ਬੀ. ਸੀ. ਸੀ. ਆਈ. ਨੇ ਹਾਲਾਂਕਿ ਇਸ ਤੇਜ਼ ਗੇਂਦਬਾਜ਼ ਦੀ ਜਗ੍ਹਾ ਕਿਸੇ ਹੋਰ ਦੇ ਨਾਂ ਦਾ ਐਲਾਨ ਨਹੀਂ ਕੀਤਾ।


Related News