ਓਲੰਪਿਕ ’ਚ ਨਹੀਂ ਖੇਡਣਗੇ ਕੀਸ਼ਵਾਨ, ਪੇਸ਼ੇਵਰ ਮੁੱਕੇਬਾਜ਼ੀ ’ਚ ਲੈਣਗੇ ਹਿੱਸਾ

02/02/2021 1:18:08 PM

ਸਪੋਰਟਸ ਡੈਸਕ— ਯੁਵਾ ਮੁੱਕੇਬਾਜ਼ ਕੀਸ਼ਵਾਨ ਡੇਵਿਸ ਨੇ ਓਲੰਪਿਕ ’ਚ ਹਿੱਸਾ ਲੈਣ ਦੀ ਜਗ੍ਹਾ ਪੇਸ਼ੇਵਰ ਮੁੱਕੇਬਾਜ਼ੀ ’ਚ ਹੱਥ ਅਜ਼ਮਾਉਣ ਦਾ ਫ਼ੈਸਲਾ ਕੀਤਾ ਹੈ ਜਿਸ ਨਾਲ ਅਮਰੀਕਾ ਦੀ ਟੋਕੀਓ ਓਲੰਪਿਕ ਦੀਆਂ ਉਮੀਦਾਂ ਨੂੰ ਝਟਕਾ ਲੱਗਾ ਹੈ। ਕੀਸ਼ਵਾਨ 27 ਫ਼ਰਵਰੀ ਨੂੰ ਫਲੋਰਿਡਾ ’ਚ ਪੇਸ਼ੇਵਰ ਮੁੱਕੇਬਾਜ਼ੀ ’ਚ ਡੈਬਿਊ ਕਰਨਗੇ।
ਇਹ ਵੀ ਪੜ੍ਹੋ : ਕ੍ਰਿਕਟਰ ਸੁਨੀਲ ਨਰਾਇਣ ਬਣੇ ਪਿਤਾ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ

ਅਮਰੀਕਾ ਨੂੰ ਉਮੀਦ ਸੀ ਕਿ ਕੀਸ਼ਵਾਨ ਓਲੰਪਿਕ ਮੁੱਕੇਬਾਜ਼ੀ ’ਚ ਪਿਛਲੇ 17 ਸਾਲਾਂ ਤੋਂ ਚਲ ਰਹੇ ਸੋਨ ਤਮਗੇ ਦਾ ਇੰਤਜ਼ਾਰ ਖ਼ਤਮ ਕਰਨ ’ਚ ਸਫਲ ਰਹਿਣਗੇ। ਪਰ ਲਾਈਟਵੇਟ ਦੇ ਇਸ ਮੁੱਕੇਬਾਜ਼ ਨੇ ਇਸ ਦੀ ਜਗ੍ਹਾ ਪੇਸ਼ੇਵਰ ਬਣਨ ਨੂੰ ਤਰਜੀਹ ਦਿੱਤੀ। ਡੇਵਿਸ ਨੇ ਪਹਿਲਾਂ ਓਲੰਪਿਕ ’ਚ ਹਿੱਸਾ ਲੈਣ ਦਾ ਫ਼ੈਸਲਾ ਕੀਤਾ ਸੀ ਪਰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਇਸ ਖੇਡ ਪ੍ਰਤੀਯੋਗਿਤਾ ਦੇ ਇਕ ਸਾਲ ਲਈ ਮੁਲਤਵੀ ਹੋਣ ਦੇ ਬਾਅਦ ਫਿਲਹਾਲ ਉਨ੍ਹਾਂ ਨੇ ਆਪਣਾ ਮਨ ਬਦਲ ਲਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News