ਅਜੀਬੋਗਰੀਬ ਐਕਸ਼ਨ ਕਾਰਣ ਸੋਸ਼ਲ ਮੀਡੀਆ ''ਤੇ ਰੱਜ ਕੇ ਵਾਇਰਲ ਹੋ ਰਿਹਾ ਇਹ ਗੇਂਦਬਾਜ਼ (Video)

11/17/2019 7:23:40 PM

ਨਵੀਂ ਦਿੱਲੀ : ਆਬੂ ਧਾਬੀ ਟੀ-10 ਲੀਗ ਵਿਚ ਸ਼ਨੀਵਾਰ ਨੂੰ ਡੈੱਕਨ ਗਲੈਡੀਏਟਰਸ ਨੇ ਬੰਗਲਾ ਟਾਈਗਰਜ਼ ਨੂੰ ਹਰਾ ਕੇ ਸੀਜ਼ਨ ਦੀ ਪਹਿਲੀ ਜਿੱਤ ਦਰਜ ਕੀਤੀ। ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਵੀ ਡੈੱਕਨ ਗਲੈਡੀਏਟਰਸ ਟੀਮ ਦਾ ਹਿੱਸਾ ਹਨ। ਅਜਿਹੇ 'ਚ ਇਸ ਜਿੱਤ ਨਾਲ ਭਾਰਤੀ ਪ੍ਰਸ਼ੰਸਕ ਵੀ ਕਾਫੀ ਖੁਸ਼ ਦਿਸੇ। ਸ਼ੇਨ ਵਾਟਸਨ ਦੀ ਕਪਤਾਨੀ ਵਾਲੀ ਡੈੱਕਨ ਗਲੈਡੀਏਟਰਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਬੰਗਲਾ ਟਾਈਗਰਜ਼ ਨੂੰ 108 ਦੇ ਸਕੋਰ 'ਤੇ ਰੋਕਿਆ। ਜਵਾਬ ਵਿਚ ਕਪਤਾਨ ਵਾਟਸਨ ਦੀ ਤੂਫਾਨੀ 41 ਦੌੜਾਂ ਦੀ ਪਾਰੀ ਦੀ ਬਦੌਲਤ 9.5 ਓਵਰਾਂ ਵਿਚ ਗਲੈਡੀਏਟਰਸ ਨੇ ਇਹ ਮੁਕਾਬਲਾ ਆਪਣੇ ਨਾਂ ਕੀਤਾ।

ਇਸ ਮੈਚ ਵਿਚ ਸ਼੍ਰੀਲੰਕਾ ਦੇ ਨੌਜਵਾਨ ਸਪਿਨਰ ਕੇਵਿਨ ਕੋਥਿਗੋਡਾ ਨੇ ਡੈਬਿਊ ਕੀਤਾ। ਡੈਬਿਊ ਵਾਲੇ ਮੈਚ ਵਿਚ ਹੀ ਉਹ ਆਪਣੇ ਅਜੀਬੋਗਰੀਬ ਐਕਸ਼ਨ ਕਾਰਣ ਸੁਰਖੀਆਂ ਵਿਚ ਆ ਗਏ। ਦਰਅਸਲ, ਗੇਂਦਬਾਜ਼ੀ ਕਰਦਿਆਂ ਦੂਜੇ ਗੇਂਦਬਾਜ਼ਾਂ ਦੀ ਤੁਲਨਾ ਵਿਚ ਉਸ ਦਾ ਐਕਸ਼ਨ ਬੇਹੱਦ ਅਲੱਗ ਸੀ, ਜਿਸ ਨੂੰ ਸਮਝਣਾ ਬੱਲੇਬਾਜ਼ਾਂ ਲਈ ਕਾਫੀ ਮੁਸ਼ਕਿਲ ਹੋ ਰਿਹਾ ਹੈ। ਕੇਵਿਨ ਕੋਥਿਗੋਡਾ ਸਿਰ ਦੇ ਪਿੱਛੇ ਤੋਂ ਹੱਥ ਘੁਮਾਉਂਦੇ ਗੇਂਦਬਾਜ਼ੀ ਕਰ ਰਹੇ ਸੀ। ਇਸ ਦੌਰਾਨ ਦਾ ਸਿਰ ਵੀ ਹੇਠਾਂ ਸੀ।