ਅਸ਼ਵਿਨ ਤੇ ਜਡੇਜਾ ਦੀ ਤਰ੍ਹਾਂ ਪ੍ਰਦਰਸ਼ਨ ''ਚ ਨਿਰੰਤਰਤਾ ਚਾਹੁੰਦਾ ਹਾਂ : ਮਹਾਰਾਜ

09/30/2019 6:53:22 PM

ਵਿਸ਼ਾਖਾਪਟਨਮ— ਦੱਖਣੀ ਅਫਰੀਕਾ ਦੇ ਸਭ ਤੋਂ ਤਜਰਬੇਕਾਰ ਸਪਿਨਰ ਕੇਸ਼ਵ ਮਹਾਰਾਜ ਚਾਹੁੰਦਾ ਹੈ ਕਿ ਬੁੱਧਵਾਰ ਤੋਂ ਇੱਥੇ ਸ਼ੁਰੂ ਹੋ ਰਹੀ ਤਿੰਨ ਟੈਸਟਾਂ ਦੀ ਲੜੀ ਦੇ ਦੌਰਾਨ ਉਸਦੇ ਪ੍ਰਦਰਸ਼ਨ ਵਿਚ ਭਾਰਤੀ ਸਪਿਨਰਾਂ ਆਰ. ਅਸ਼ਵਿਨ ਤੇ ਰਵਿੰਦਰ ਜਡੇਜਾ ਦੀ ਤਰ੍ਹਾਂ ਨਿਰੰਤਰਤਾ ਹੋਵੇ। ਖੱਬੇ ਹੱਥ ਦੇ ਸਪਿਨਰ ਮਹਾਰਾਜ ਨੇ 25 ਟੈਸਟਾਂ ਵਿਚ 94 ਵਿਕਟਾਂ ਲਈਆਂ ਹਨ। ਕਾਊਂਟੀ ਕ੍ਰਿਕਟ ਵਿਚ ਉਸ ਨੇ ਸਫਲ ਪ੍ਰਦਰਸ਼ਨ ਕੀਤਾ ਹੈ, ਜਿਸ ਤੋਂ ਬਾਅਦ ਉਸ ਨੂੰ ਉਮੀਦ ਹੈ  ਕਿ ਉਹ ਭਾਰਤ ਦੇ ਚੋਟੀਕ੍ਰਮ ਦੇ ਬੱਲੇਬਾਜ਼ਾਂ ਲਈ ਹਾਲਾਤ 'ਅਸਿਹਜ' ਕਰ ਦੇਵੇਗਾ। ਪਹਿਲੀ ਵਾਰ ਭਾਰਤ ਦੇ ਟੈਸਟ ਦੌਰੇ 'ਤੇ ਆਏ ਮਹਾਰਾਜ ਨੇ ਕਿਹਾ, ''ਤਦ ਚੰਗਾ ਲੱਗਦਾ ਹੈ ਜਦੋਂ ਲੋਕ ਤੁਹਾਡੀ ਸਮਰੱਥਾ ਦੀ ਸ਼ਲਾਘਾ ਕਰਦਾ ਹੈ। ਜਡੇਜਾ ਤੇ ਅਸ਼ਵਿਨ ਨੂੰ ਦੇਖੋ। ਅਸ਼ਵਿਨ ਦੇ ਕੋਲ ਕਾਫੀ ਵੈਰੀਏਸ਼ਨ ਹੈ ਤੇ ਜਡੇਜਾ ਚੀਜ਼ਾਂ ਨੂੰ ਆਮ ਰੱਖਦਾ ਹੈ ਪਰ ਅਹਿਮ ਚੀਜ਼ ਨਿਰੰਤਰਤਾ ਹੈ ਤੇ ਇਸ ਨਾਲ ਬੱਲੇਬਾਜ਼ ਲਈ ਚੀਜ਼ਾਂ ਅਸਹਿਜ ਹੋ ਜਾਂਦੀਆਂ ਹਨ। ਮੈਂ ਵੀ ਅਜਿਹਾ ਕਰ ਸਕਦਾ ਹਾਂ ਤੇ ਇਕ ਪਾਸੇ ਤੋਂ ਆਪਣਾ ਕੰਮ ਕਰ ਸਕਦਾ ਹਾਂ।''

ਮਹਾਰਾਜ ਨੇ ਕਿਹਾ ਕਿ ਸਪਿਨ ਅਹਿਮ ਭੂਮਿਕਾ ਨਿਭਾਏਗੀ ਪਰ ਰਿਵਰਸ ਸਵਿੰਗ ਵੀ ਲੜੀ ਵਿਚ ਵੱਡੀ ਭੂਮਿਕਾ ਨਿਭਾ ਸਕਦੀ ਹੈ। ਉਸ ਨੇ ਕਿਹਾ, ''ਉਪ ਮਹਾਦੀਪ ਵਿਚ ਤੁਸੀਂ ਉਮੀਦ ਕਰ ਸਕਦੇ ਹੋ ਕਿ ਗੇਂਦ ਟਰਨ ਕਰੇਗੀ ਤੇ ਇਹ ਹੀ ਕਾਰਣ ਹੈ ਕਿ ਟੀਮਾਂ ਇੱਥੇ ਵਾਧੂ ਸਪਿਨਰ ਦੇ ਨਾਲ ਆਉਂਦੀ ਹੈ। ਜਿੱਥੋਂ ਤਕ ਭਾਰਤੀ ਬੱਲੇਬਾਜ਼ਾਂ ਨੂੰ ਗੇਂਦਬਾਜ਼ੀ ਕਰਨ ਦਾ ਸਵਾਲ ਹੈ ਤਾਂ ਤੁਸੀਂ ਸਰਵਸ੍ਰੇਸ਼ਠ ਵਿਰੁੱਧ ਹੀ ਖੁਦ ਨੂੰ ਪਰਖ ਸਕਦੇ ਹੋ।  ਇਹ ਲੜੀ ਮੈਨੂੰ ਦੱਸੇਗੀ ਕਿ ਮੈਂ ਕਿੰਨਾ ਚੰਗਾ ਹਾਂ ਤੇ ਮੈਂ ਇੱਥੇ ਕੌਮਾਂਤਰੀ ਕ੍ਰਿਕਟ ਖੇਡਣ ਯੋਗ ਹਾਂ ਜਾਂ ਨਹੀਂ। ਸਪਿਨ ਦੇ ਇਲਾਵਾ ਰਿਵਰਸ ਸਵਿੰਗ ਵੀ ਮਹੱਤਵਪੂਰਨ ਹੋਵੇਗੀ। ਦੁਨੀਆ ਭਰ ਵਿਚ ਹਰੇਕ ਗੇਂਦਬਾਜ਼ੀ ਇਕਾਈ ਰਿਵਰਸ ਸਵਿੰਗ ਉਪਲੱਬਧ ਹੋਣ 'ਤੇ ਇਸਦਾ ਫਾਇਦਾ ਚੁੱਕਣਾ ਚਾਹੀਦਾ ਹੈ। ਭਾਰਤ ਦੇ ਕੋਲ ਮਜ਼ਬੂਤ ਗੇਂਦਬਾਜ਼ ਹਨ, ਜਿਸ ਵਿਚ ਮੁਹੰਮਦ ਸ਼ੰਮੀ ਵੀ ਸ਼ਾਮਲ ਹੈ, ਜਿਸ ਨੂੰ ਕਦੇ-ਕਦੇ ਖੇਡਣਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ। ਜੇਕਰ ਗੇਂਦ ਰਿਵਰਸ ਸਵਿੰਗ ਕਰਨ ਲੱਗਦੀ ਹੈ ਤਾਂ ਸਾਡੇ ਕੋਲ ਵੀ ਸ਼ਾਨਦਾਰ ਗੇਂਦਬਾਜ਼ ਹੈ, ਜਿਹੜਾ ਹਾਲਾਤ ਦਾ ਫਾਇਦਾ ਚੁੱਕ ਸਕਦਾ ਹੈ।''