ਕੀਨੀਆ ਦੀ ਮੈਰਾਥਨ ਐਥਲਿਟ ''ਤੇ ਡੋਪਿੰਗ ਲਈ ਅੱਠ ਸਾਲ ਦਾ ਲੱਗਾ ਬੈਨ

07/18/2019 6:35:52 PM

ਸਪੋਰਸਟ ਡੈਸਕ— ਕੀਨੀਆਈ ਮੈਰਾਥਨ ਐਥਲਿਟ ਸਲੋਮ ਬਿਵੋਟ ਨੂੰ ਦੂਜੀ ਵਾਰ ਪ੍ਰਤੀਬੰਧਿਤ ਦਵਾਈ ਦੇ ਇਸਤੇਮਾਲ ਕਰਨ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਅੱਠ ਸਾਲ ਲਈ ਬੈਨ ਕਰ ਦਿੱਤਾ ਗਿਆ ਹੈ। 'ਐਥਲੇਟਿਕਸ ਇੰਟੀਗਰਿਟੀ ਯੂਨਿਟ (ਏ. ਆਈ. ਯੂ.) ਨੇ ਆਪਣੇ ਬਿਆਨ 'ਚ ਕਿਹਾ ਕਿ ਇਸ 36 ਸਾਲ ਦੀ ਐਥਲਿਟ ਨੂੰ ਜੂਨ 'ਚ ਸਾਓ ਪਾਉਲੋ ਅੰਤਰਰਾਸ਼ਟਰੀ ਮੈਰਾਥਨ ਦੇ ਦੌਰਾਨ ਪ੍ਰਤੀਬੰਧਿਤ ਏਨਾਬੋਲਿਕ ਸਟੇਰਾਇਡ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ।

ਇਸ ਤੋਂ ਪਹਿਲਾਂ 2012 'ਚ ਵੀ ਉਸ ਦਾ ਟੈਸਟ 'ਪਾਜੀਟਿਵ ਪਾਇਆ ਗਿਆ ਸੀ। ਤੱਦ ਉਸ 'ਤੇ ਦੋ ਸਾਲ ਦਾ ਬੈਨ ਲਗਾ ਸੀ। ਉਹ ਕੀਨੀਆ ਦੀ ਤੀਜੀ ਮੈਰਾਥਨ ਐਥਲਿਟ ਹੈ ਜਿਸ 'ਤੇ ਡੋਪਿੰਗ ਲਈ ਲੰਬੀ ਮਿਆਦ ਦਾ ਬੈਨ ਲਗਾ ਹੈ।