ਜਾਪਾਨ ਦੇ ਮਿਊਰਾ ਪੇਸ਼ੇਵਰ ਕਰਾਰ ਕਰਨ ਵਾਲੇ ਸਭ ਤੋਂ ਜ਼ਿਆਦਾ ਉਮਰ ਦੇ ਫੁੱਟਬਾਲਰ ਬਣੇ

01/14/2020 5:25:52 PM

ਟੋਕੀਓ— ਅਗਲੇ ਮਹੀਨੇ 53ਵਾਂ ਜਨਮ ਦਿਨ ਮਨਾਉਣ ਦੀ ਤਿਆਰੀ ਕਰ ਰਹੇ ਜਾਪਾਨ ਦੇ ਸਾਬਕਾ ਸਟ੍ਰਾਈਕਰ ਕਾਜੁਯੋਸ਼ੀ ਮਿਊਰਾ ਨੇ ਯੋਕੋਹਾਮਾ ਐੱਫ. ਸੀ. ਦੇ ਨਾਲ ਕਰਾਰ ਨੂੰ ਅੱਗੇ ਵਧਾਇਆ ਹੈ ਜਿਸ ਨਾਲ ਉਹ ਪੇਸ਼ੇਵਰ ਕਰਾਰ ਕਰਨ ਵਾਲੇ ਸਭ ਤੋਂ ਵੱਡੀ ਉਮਰ ਦੇ ਫੁੱਟਬਾਲਰ ਬਣ ਗਏ। ਪਿਆਰ ਨਾਲ 'ਕਿੰਗ ਕਾਜੂ' ਦੇ ਨਾਂ ਨਾਲ ਬੁਲਾਏ ਜਾਣ ਵਾਲੇ ਇਸ ਖਿਡਾਰੀ ਲਈ ਇਹ ਕਰੀਅਰ ਦ 35ਵਾਂ ਸੈਸ਼ਨ ਹੋਵੇਗਾ।

ਯੋਕੋਹਾਮਾ ਐੱਫ. ਸੀ. ਤੋਂ 2005 ਤੋਂ ਜੁੜੇ ਇਸ ਖਿਡਾਰੀ ਨੇ ਕਿਹਾ ਕਿ ਉਹ 60 ਸਾਲ ਦੀ ਉਮਰ ਤਕ ਸੰਨਿਆਸ ਨਹੀਂ ਲੈਣਗੇ। ਪਿਛਲੇ ਸੈਸ਼ਨ 'ਚ ਉਹ ਤਿੰਨ ਮੈਚਾਂ 'ਚ ਮੈਦਾਨ 'ਚ ਉਤਰੇ ਪਰ ਉਨ੍ਹਾਂ ਨੂੰ ਗੋਲ ਕਰਨ 'ਚ ਕੋਈ ਸਫਲਤਾ ਨਹੀਂ ਮਿਲੀ। ਮਿਊਰਾ 2017 'ਚ ਸਭ ਤੋਂ ਲੰਬੇ ਸਮੇਂ ਤਕ ਫੁੱਟਬਾਲ ਖੇਡਣ ਅਤੇ ਪੇਸ਼ੇਵਰ ਫੁੱਟਬਾਲ 'ਚ ਗੋਲ ਕਰਨ ਵਾਲੇ ਸਭ ਤੋਂ ਉਮਰਦਰਾਜ਼ ਖਿਡਾਰੀ ਬਣੇ ਸਨ। ਇਹ ਦੋਵੇਂ ਰਿਕਾਰਡ ਇਸ ਤੋਂ ਪਹਿਲਾਂ ਇੰਗਲੈਂਡ ਦੇ ਧਾਕੜ ਸਟੈਨਲੇ ਮੈਥਿਊਜ਼ ਦੇ ਨਾਂ ਸੀ। ਉਨ੍ਹਾਂ ਨੇ ਜਾਪਾਨ ਲਈ 1990 'ਚ ਡੈਬਿਊ ਕੀਤਾ ਅਤੇ 89 ਮੈਚਾਂ 'ਚ 55 ਗੋਲ ਕੀਤੇ।

Tarsem Singh

This news is Content Editor Tarsem Singh